ਨਗਰ ਕੌਂਸਲ ਚੋਣਾਂ: ਅਕਾਲੀ ਆਗੂ ਦੇ ਪੁੱਤਰ 'ਤੇ ਕਾਤਲਾਨਾ ਹਮਲਾ, ਗੰਭੀਰ ਹਾਲਤ; ਵਪਾਰੀਆਂ ਨੇ ਭੁੱਚੋ ਮੰਡੀ ਦੇ ਬਾਜ਼ਾਰ ਕੀਤੇ ਬੰਦ
ਜਿਸ ਹਮਲੇ ਦਾ ਦੋਸ਼ ਸੱਤਾਧਾਰੀ ਧਿਰ 'ਤੇ ਲਾ ਕੇ ਵਪਾਰੀਆਂ ਨੇ ਭੁੱਚੋ ਮੰਡੀ ਦੇ ਬਾਜ਼ਾਰ ਬੰਦ ਕਰ ਦਿੱਤੇ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀ ਨਰਦੀਪ ਕੁਮਾਰ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਭੁੱਚੋ ਮੰਡੀ ਦੇ ਵਾਰਡ ਨਬਰ ਦੋ ਤੋਂ ਕੌਂਸਲਰ ਦੀ ਚੋਣ ਲੜ ਰਹੇ ਹਨ।
Publish Date: Sat, 16 May 2026 12:16 PM (IST)
Updated Date: Sat, 16 May 2026 12:18 PM (IST)
ਸੀਨੀਅਰ ਰਿਪੋਰਟਰ , ਬਠਿੰਡਾ: ਭੁੱਚੋ ਮੰਡੀ ਦੇ ਅਕਾਲੀ ਆਗੂ ਨਰਦੀਪ ਕੁਮਾਰ ਦੇ ਪੁੱਤਰ ਉੱਪਰ ਕੁਝ ਲੋਕਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਕਾਲੀ ਆਗੂ ਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਆਦੇਸ਼ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਹਮਲੇ ਦਾ ਦੋਸ਼ ਸੱਤਾਧਾਰੀ ਧਿਰ 'ਤੇ ਲਾ ਕੇ ਵਪਾਰੀਆਂ ਨੇ ਭੁੱਚੋ ਮੰਡੀ ਦੇ ਬਾਜ਼ਾਰ ਬੰਦ ਕਰ ਦਿੱਤੇ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀ ਨਰਦੀਪ ਕੁਮਾਰ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਭੁੱਚੋ ਮੰਡੀ ਦੇ ਵਾਰਡ ਨਬਰ ਦੋ ਤੋਂ ਕੌਂਸਲਰ ਦੀ ਚੋਣ ਲੜ ਰਹੇ ਹਨ। ਸ਼ੁੱਕਰਵਾਰ ਨੂੰ ਉਹਨਾਂ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਸੀ। ਇਸ ਤੋਂ ਬਾਅਦ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਅਕਾਲੀ ਆਗੂ ਦੇ ਪੁੱਤਰ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ। ਇਸ ਦੌਰਾਨ ਭੁੱਚੋ ਮੰਡੀ ਦੇ ਵਪਾਰੀਆਂ ਤੇ ਆਮ ਲੋਕਾਂ ਨੇ ਪੁਲਿਸ ਚੌਂਕੀ ਅੱਗੇ ਧਰਨਾ ਲਗਾ ਦਿੱਤਾ।