ਡਾ. ਗੋਇਲ ਦੇ ਪ੍ਰਧਾਨ ਬਣਨ ਨਾਲ ਮੈਂਬਰ ਖ਼ੁਸ਼
ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ
Publish Date: Wed, 03 Dec 2025 07:37 PM (IST)
Updated Date: Thu, 04 Dec 2025 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਪੰਜਾਬ ਦੀ ਸਾਲ 2027 ਲਈ ਹੋਈ ਚੋਣ ‘ਚ ਡਾ. ਸੰਜੀਵ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ ਹੈ। ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦੀ ਚੋਣ ਲਈ ਪੰਜਾਬ ਪ੍ਰਧਾਨ ਡਾ. ਵਿਕਾਸ ਛਾਬੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਮੁੱਖ ਚੋਣ ਅਧਿਕਾਰੀ ਡਾਕਟਰ ਰਕੇਸ਼ ਵਿਜ, ਚੋਣ ਅਧਿਕਾਰੀ ਡਾਕਟਰ ਰਜਿੰਦਰ ਸ਼ਰਮਾ ਵਲੋਂ ਸਰਬਸੰਮਤੀ ਤੋਂ ਬਾਅਦ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਫ਼ਰੀਦਕੋਟ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪੰਜਾਬ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਦੱਸਿਆ ਕਿ ਪੰਜਾਬ ’ਚ ਤਕਰੀਬਨ 12 ਹਜ਼ਾਰ ਐਮਬੀਬੀਐਸ, ਐੱਮਡੀ ਤੇ ਡੀਐੱਮ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰੀ ਸੇਵਾਵਾਂ ਦੇਣ ਵਾਲੇ ਡਾਕਟਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਹਨ। ਰਾਸ਼ਟਰੀ ਪੱਧਰ ’ਤੇ ਡਾਕਟਰਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਸਮਾਜਿਕ ਕੰਮਾਂ ’ਚ ਵੱਡੀ ਭੂਮਿਕਾ ਅਦਾ ਕਰਨ ਵਾਲੇ ਸੰਗਠਨ ਦਾ ਸਾਰੇ ਰਾਜਾਂ ’ਚ ਪ੍ਰਭਾਵਸ਼ਾਲੀ ਸੰਗਠਨ ਹੈ। ਡਾ. ਸੰਜੀਵ ਗੋਇਲ ਦੇ ਪ੍ਰਧਾਨ ਚੁਣੇ ਜਾਣ ਤੇ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ, ਸਕੱਤਰ ਹਰਕੇਸ਼ ਮਿੱਤਲ, ਖ਼ਜ਼ਾਨਚੀ ਰੁਪਿੰਦਰ ਗੋਇਲ ਨੇ ਵਧਾਈ ਦਿੱਤੀ। ਇਸ ਦੇ ਇਲਾਵਾ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਮਾਨਸਾ ਦੇ ਪ੍ਰਭਾਰੀ ਪ੍ਰਸ਼ੋਤਮ ਬਾਂਸਲ, ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ,ਅਗਰਵਾਲ ਸਭਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ, ਕਮਲ ਗਰਗ, ਬਿੰਦਰਪਾਲ ਗਰਗ ਨੇ ਵਧਾਈ ਦਿੱਤੀ।