ਮੋਹਰੀ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ
ਅੱਜ ਸੰਗੀਤ ਸਦਨ ਅੱਜ ਸੰਗੀਤ ਸਦਨ
Publish Date: Sun, 08 Feb 2026 07:58 PM (IST)
Updated Date: Mon, 09 Feb 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਐਤਵਾਰ ਨੂੰ ਸੰਗੀਤ ਸਦਨ ਲੱਲੂਆਣਾ ਰੋਡ ਮਾਨਸਾ ਵਿਖੇ ਸੰਸਥਾ ਦੇ ਮੁੱਖ ਪ੍ਰਬੰਧਕ ਰੀਆ ਅਰੋੜਾ ਵੱਲੋਂ ਇਕ ਸੰਖੇਪ ਅਤੇ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗੀਤ (ਗਾਇਨ ਅਤੇ ਤਬਲਾ) ’ਚ ਵੱਖ-ਵੱਖ ਜਮਾਤਾਂ ਵਿੱਚੋਂ ਪਹਿਲੀ, ਦੂਜੀ, ਤੀਸਰੀ ਅਤੇ ਚੌਥੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗੀਤ ਅਧਿਆਪਕ ਰਾਜੀਵ ਅਰੋੜਾ ਵੱਲੋਂ ਜਿੱਥੇ ਸਮਾਗਮ ’ਚ ਆਏ ਮੁੱਖ ਮਹਿਮਾਨ, ਮਾਪਿਆਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ, ਉਥੇ ਹੀ ਸੰਗੀਤ ਕਲਾ ਰਾਹੀਂ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਖ਼ੁਦ ਨੂੰ ਸਥਾਪਿਤ ਕਰਨ ਦੇ ਗੁਰ ਦੱਸੇ। ਇਨਾਮ ਵੰਡ ਸਮਾਗਮ ’ਚ ਉਚੇਚੇ ਤੌਰ ’ਤੇ ਪਹੁੰਚੇ ਮੁੱਖ ਮਹਿਮਾਨ ਸਟੇਟ ਐਵਾਰਡੀ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੰਗੀਤ ਖੇਤਰ ਨਾਲ ਜੁੜੀਆਂ ਅਤੇ ਹੋਰ ਵੱਖੋ-ਵੱਖਰੀਆਂ ਸਰਗਰਮੀਆਂ ’ਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਜਿੱਥੇ ਸਾਡੇ ਰੂਹ ਦੀ ਖੁਰਾਕ ਹਨ, ਉਥੇ ਹੀ ਸਾਡੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀ ਪੂਜਾ ਪ੍ਰਭਸਿਮਰਨ ਕੌਰ, ਗਰਵਿਤਾ, ਹਰਮਨਜੋਤ ਸਿੰਘ, ਵਿਸ਼ੇਸ਼ ਗੋਇਲ, ਕਾਸ਼ਵੀ , ਸਾਇਰਾ ਅਰੋੜਾ ਅਤੇ ਰਕੇਸ਼ ਕੁਮਾਰ ਨੂੰ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬਦਲੇ, ਵਿਦਿਆਰਥੀ ਪਰਮਜੀਤ ਸਿੰਘ, ਸੋਹਮ, ਉਦੇਵੀਰ ਸਿੰਘ, ਜਸਵੀਰ ਸਿੰਘ, ਦਿਵਿਆਂਸ਼ੂ, ਅਰਮਾਨ ਅਤੇ ਸੁਖਮੰਦਰ ਸਿੰਘ ਨੂੰ ਦੂਸਰੀ ਪੁਜੀਸ਼ਨ ਪ੍ਰਾਪਤ ਕਰਨ ਬਦਲੇ, ਵਿਦਿਆਰਥੀ ਪ੍ਰਿਥਵੀ ਗਰਗ, ਅਨਮੋਲ ਰਾਣੀ, ਨਵੀਨ, ਹਰਜੋਤ ਸਿੰਘ ਅਤੇ ਕਾਰਤਿਕ ਨੂੰ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਬਦਲੇ ਜਦਕਿ ਵਿਦਿਆਰਥੀ ਪ੍ਰਦੀਪ ਸਿੰਘ, ਇਸ਼ਾਨ ਅਤੇ ਹਰਸ਼ਪ੍ਰੀਤ ਸਿੰਘ ਨੂੰ ਚੌਥੀ ਪੁਜੀਸ਼ਨ ਪ੍ਰਾਪਤ ਕਰਨ ਬਦਲੇ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸੰਗੀਤ ਸਦਨ ਦੇ ਮੁੱਖ ਪ੍ਰਬੰਧਕ ਰੀਆ ਅਰੋੜਾ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਜ਼ਿੰਦਗੀ ਵਿੱਚ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ ਤੇ ਜੇਕਰ ਤੁਹਾਡੇ ਕੋਲ ਕੋਈ ਵੀ ਕਲਾ ਹੈ, ਉਸ ਨੂੰ ਹਮੇਸ਼ਾ ਤਰਾਸ਼ਦੇ ਰਹਿਣਾ ਚਾਹੀਦਾ ਹੈ। ਇਹੀ ਜ਼ਿੰਦਗੀ ਦੇ ਅਸਲ ਅਰਥ ਹਨ ਤੇ ਅਜਿਹਾ ਬੱਚਾ ਇਕ ਦਿਨ ਜ਼ਰੂਰ ਆਪਣੇ ਮੁਕਾਮ ਵਿੱਚ ਸਫਲ ਹੁੰਦਾ ਹੈ। ਇਸ ਤਰਾਂ ਇਹ ਸਮਾਗਮ ਆਪਣੀ ਅਮਿਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।