Mansa News : ਬੰਬੀਹਾ ਗਿਰੋਹ ਦਾ ਗੁਰਗਾ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ, ਅਸਲਾ ਬਰਾਮਦ
ਪੁਲਿਸ ਮੁਤਾਬਕ ਪਿਛਲੇ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਬੜਾ ਗੂੜਾ ਵਿਚ ਫ਼ਾਇਰਿੰਗ ਦੀਆਂ 2 ਵਾਰਦਾਤਾਂ ਨੂੰ ਇਸੇ ਵਿਅਕਤੀ ਨੇ ਅੰਜਾਮ ਦਿੱਤਾ ਸੀ ਅਤੇ ਉਨ੍ਹਾਂ ਮਾਮਲਿਆਂ ਵਿਚ ਇਹ ਗੁਰਗਾ ਭਗੌੜਾ ਚੱਲ ਰਿਹਾ ਹੈ। ਐੱਸਪੀ ਔਲਖ ਨੇ ਅੱਗੇ ਦੱਸਿਆ ਕਿ ਬਖ਼ਸ਼ੀ ’ਤੇ ਹਰਿਆਣਾ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਦੇ 6 ਮਾਮਲੇ ਦਰਜ ਹਨ।
Publish Date: Wed, 26 Nov 2025 07:26 PM (IST)
Updated Date: Wed, 26 Nov 2025 07:28 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ਪੁਲਿਸ ਨੇ ਬੰਬੀਹਾ ਗਿਰੋਹ ਦੇ ਗੁਰਗੇ ਨੂੰ ਤਿੰਨ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮੁਲਜ਼ਮ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ।
ਮਾਨਸਾ ਦੇ ਐੱਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਹੈ ਕਿ ਬੁਢਲਾਡਾ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਰਾਮਬਖਸ਼ ਉਰਫ਼ ਬਖਸ਼ੀ ਵਾਸੀ ਪਿੰਡ ਸੁਖਚੈਨ ਜ਼ਿਲ੍ਹਾ ਸਿਰਸਾ ਹਰਿਆਣਾ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਪਿਸਤੌਲ 32 ਬੋਰ ਅਤੇ ਦੋ ਕਾਰਤੂਸ ਤੇ ਇਕ ਦੇਸੀ ਕੱਟਾ ਬਰਾਮਦ ਹੋਏ। ਇਸ ਮੁਲਜ਼ਮ ਬੰਬੀਹਾ ਗੈਂਗ ਦਾ ਗੁਰਗਾ ਹੈ ਤੇ ਇਸ ਉੱਤੇ ਥਾਣਾ ਸਿਟੀ ਬੁਢਲਾਡਾ ਵਿਚ ਬਖ਼ਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਪਿਛਲੇ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਬੜਾ ਗੂੜਾ ਵਿਚ ਫ਼ਾਇਰਿੰਗ ਦੀਆਂ 2 ਵਾਰਦਾਤਾਂ ਨੂੰ ਇਸੇ ਵਿਅਕਤੀ ਨੇ ਅੰਜਾਮ ਦਿੱਤਾ ਸੀ ਅਤੇ ਉਨ੍ਹਾਂ ਮਾਮਲਿਆਂ ਵਿਚ ਇਹ ਗੁਰਗਾ ਭਗੌੜਾ ਚੱਲ ਰਿਹਾ ਹੈ। ਐੱਸਪੀ ਔਲਖ ਨੇ ਅੱਗੇ ਦੱਸਿਆ ਕਿ ਬਖ਼ਸ਼ੀ ’ਤੇ ਹਰਿਆਣਾ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਦੇ 6 ਮਾਮਲੇ ਦਰਜ ਹਨ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਦਾ ਖ਼ਾਸ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਡੀਐੱਸਪੀ ਡੀ ਅੰਮ੍ਰਿਤਪਾਲ ਸਿੰਘ ਭਾਟੀ, ਡੀਐੱਸਪੀ ਸਬ-ਡਵੀਜ਼ਨ ਬੁਢਲਾਡਾ ਸਿਕੰਦਰ ਸਿੰਘ ਅਤੇ ਥਾਣਾ ਮੁੱਖ ਅਫ਼ਸਰ ਬੁਢਲਾਡਾ ਕੰਵਲਜੀਤ ਸਿੰਘ ਮੌਜੂਦ ਸਨ। ਇਸ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਰਾਜ਼ ਪਤਾ ਲੱਗ ਸਕਣ।