ਅੰਗਹੀਣਾਂ ਦੇ ਲਗਾਈ ਬੈਟਰੀ ਵਾਲੀ ਬਾਂਹ
ਨੇੜਲੇ ਪਿੰਡ ਮਾਨਸਾ ਖੁਰਦ
Publish Date: Sat, 17 Jan 2026 07:47 PM (IST)
Updated Date: Sun, 18 Jan 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨੇੜਲੇ ਪਿੰਡ ਮਾਨਸਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਵਿਰਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ’ਚ ਬਿੱਗ ਹੋਪ ਫਾਉਂਡੇਸ਼ਨ ਬਰੇਟਾ ਵੱਲੋਂ ਇਨਾਲੀ ਫਾਉਂਡੇਸ਼ਨ ਪੂਣੇ ਦੇ ਸਹਿਯੋਗ ਨਾਲ 70 ਤੋਂ ਜ਼ਿਆਦਾ ਅੰਗਹੀਣਾਂ ਦੇ ਬੈਟਰੀ ਵਾਲੇ ਬਾਂਹ ਮੁਫ਼ਤ ਲਗਾਏ ਗਏ। ਮਹੰਤ ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਅਜੋਕੇ ਜ਼ਮਾਨੇ ’ਚ ਲੋੜਵੰਦਾਂ ਦੀ ਬਾਂਹ ਫੜ੍ਹਨ ਲਈ ਸਮਾਜਸੇਵੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਮਾਜਿਕ ਕਾਰਜ ਜਾਰੀ ਰਹਿਣਗੇ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਢਿੱਲੋਂ ਉਰਫ਼ ਬਾਬਾ ਭਾਂਬੜ ਦਾਸ ਅਤੇ ਹੋਰ ਮੌਜੂਦ ਸਨ। ਇਨਾਲੀ ਫਾਉਂਡੇਸ਼ਨ ਦੇ ਮੁਖੀ ਪ੍ਰਸ਼ਾਂਤ ਗਾੜੇ, ਫਾਊਂਡੇਸ਼ਨ ਬਰੇਟਾ ਦੇ ਪ੍ਰਧਾਨ ਮਨਿੰਦਰ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।