ਥਾਣੇਦਾਰ ਯਾਦਵਿੰਦਰ ਸਿੰਘ ਡੀਜੀਪੀ ਡਿਸਕ ਨਾਲ ਸਨਮਾਨਿਤ
ਵਧੀਆ ਤੇ ਚੰਗੀਆਂ ਸੇਵਾਵਾਂ
Publish Date: Thu, 29 Jan 2026 07:11 PM (IST)
Updated Date: Thu, 29 Jan 2026 07:13 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਵਧੀਆ ਤੇ ਚੰਗੀਆਂ ਸੇਵਾਵਾਂ, ਅਦਾਲਤੀ ਕੇਸਾਂ ’ਚ ਮਜ਼ਬੂਤ ਪੈਰਵਾਈ ਕਰਨ ਦੇ ਬਦਲੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਥਾਣੇਦਾਰ ਯਾਦਵਿੰਦਰ ਸਿੰਘ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਹੈ। ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੀਆਂ ਕੋਸ਼ਿਸ਼ਾਂ ਸਦਕਾ ਉਨ੍ਹਾਂ ਨੂੰ ਇਹ ਗੌਰਵਮਈ ਸਨਮਾਨ ਮਿਲਿਆ ਹੈ। ਯਾਦਵਿੰਦਰ ਸਿੰਘ ਪੁਲਿਸ ਮਹਿਕਮੇ ਵਿੱਚ ਵੱਖ-ਵੱਖ ਥਾਵਾਂ ਤੇ ਅਨੇਕਾਂ ਪੁਲਿਸ ਵਿੰਗਾਂ ’ਚ ਡਿਊਟੀ ਨਿਭਾਉਂਦੇ ਆ ਰਹੇ ਹਨ ਤੇ ਅੱਜ ਕੱਲ੍ਹ ਉਹ ਐੱਸਐੱਸਪੀ ਦਫ਼ਤਰ ਮਾਨਸਾ ਵਿਖੇ ਸਿਵਲ ਸੂਟ ਬ੍ਰਾਂਚ ਮਾਨਸਾ ਵਿਖੇ ਡਿਊਟੀ ਨਿਭਾਅ ਰਹੇ ਹਨ। ਐੱਸਐੱਸਪੀ ਮਾਨਸਾ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਮਿਲਣ ’ਤੇ ਖੁਸ਼ੀ ਤੇ ਮਾਣ ਮਹਿਸੂਸ ਕਰਦਿਆਂ ਥਾਣੇਦਾਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਨੂੰ ਇਹ ਸਨਮਾਨ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਆਪਣੇ ਦਫ਼ਤਰ ਵਿਖੇ ਦਿੱਤਾ। ਉਨ੍ਹਾਂ ਕਿਹਾ ਕਿ ਯਾਦਵਿੰਦਰ ਸਿੰਘ ਨੇ ਇਮਾਨਦਾਰੀ,ਲਗਨ ਤੇ ਸਿਰੜੀ ਹੋ ਕੇ ਹਮੇਸ਼ਾ ਆਪਣੀ ਡਿਊਟੀ ਨਿਭਾਈ, ਅਜਿਹੇ ਪੁਲਿਸ ਮੁਲਾਜ਼ਮਾਂ ਤੇ ਮਹਿਕਮਾ ਮਾਣ ਕਰਦਾ ਹੈ ਤੇ ਕਰਦਾ ਰਹੇਗਾ। ਇਸ ਮੌਕੇ ਡੀਐੱਸਪੀ (ਸਥਾਨਕ) ਪੁਸ਼ਪਿੰਦਰ ਸਿੰਘ ਵੀ ਹਾਜ਼ਰ ਸਨ ਤੇ ਉਨ੍ਹਾਂ ਨੇ ਵੀ ਥਾਣੇਦਾਰ ਯਾਦਵਿੰਦਰ ਸਿੰਘ ਨੂੰ ਵਧਾਈ ਦਿੱਤੀ।