ਘਰ ਬਾਹਰੋਂ ਬਿਜਲੀ ਮੀਟਰ ਪੁੱਟ ਕੇ ਲੈ ਗਏ ਚੋਰ
ਮਾਨਸਾ ਸ਼ਹਿਰ ਦੇ ਵਾਰਡ ਨੰਬਰ. 15 ਦੇ
Publish Date: Sat, 17 Jan 2026 07:11 PM (IST)
Updated Date: Sun, 18 Jan 2026 04:16 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੇ ਵਾਰਡ-15 ਦੇ ਲੋਕ ਉਸ ਸਮੇਂ ਹੈਰਾਨ ਹੋ ਗਏ, ਜਦ ਇੱਕ ਘਰ ਦੇ ਬਾਹਰ ਖੰਭੇ ‘ਤੇ ਲੱਗਿਆ ਬਿਜਲੀ ਦਾ ਮੀਟਰ ਚੋਰ ਪੁੱਟ ਕੇ ਲੈ ਗਏ। ਘਰ ਦੇ ਪਰਿਵਾਰਕ ਨੇ ਸਾਰੀ ਰਾਤ ਹਨ੍ਹੇਰੇ ‘ਚ ਕੱਟੀ, ਜਦ ਉਹ ਸਵੇਰੇ ਬਾਹਰ ਆਏ। ਉਨ੍ਹਾਂ ਨੂੰ ਬਿਜਲੀ ਦਾ ਮੀਟਰ ਪੁੱਟੇ ਜਾਣ ਦਾ ਪਤਾ ਲੱਗਿਆ। ਵੇਰਵੇ ਅਨੁਸਾਰ ਮਾਨਸਾ ਸ਼ਹਿਰ ਦੇ ਵਾਰਡ-15 ਦੇ ਅਸ਼ੋਕ ਕੁਮਾਰ ਦੇ ਲੜਕੇ ਅਸ਼ਵਨੀ ਜਿੰਦਲ ਨੇਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਦਾ ਬਾਹਰ ਖੰਭੇ ’ਤੇ ਲੱਗਿਆ ਬਿਜਲੀ ਦਾ ਮੀਟਰ ਹੀ ਪੁੱਟਿਆ ਗਿਆ ਤੇ ਉਹ ਮੀਟਰ ਪੁੱਟ ਕੇ ਨਾਲ ਹੀ ਕੋਈ ਲੈ ਗਿਆ। ਉਨ੍ਹਾਂ ਕਿਹਾ ਕਿ ਰਾਤ ਨੂੰ ਬਿਜਲੀ ਸਪਲਾਈ ਖਰਾਬ ਹੋਣ ਦਾ ਭੁਲੇਖਾ ਰਿਹਾ ਅਤੇ ਜਦ ਸਵੇਰੇ ਦੇਖਿਆ ਤਾਂ ਖੰਭੇ ’ਤੇ ਬਿਜਲੀ ਦਾ ਮੀਟਰ ਹੀ ਨਹੀਂ ਸੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਰਾਂ ਵੱਲੋਂ ਇਸ ਘਟਨਾ ਨੂੰ ਰਾਤ ਵੇਲੇ ਅੰਜ਼ਾਮ ਦਿੱਤਾ। ਉਥੇ ਲੱਗੇ ਬਾਕੀ ਬਿਜਲੀ ਮੀਟਰਾਂ ਨੂੰ ਹੱਥ ਨਹੀਂ ਲਗਾਇਆ। ਉਨ੍ਹਾਂ ਦੱਸਿਆ ਕਿ ਹੁਣ ਬਿਜਲੀ ਦਾ ਨਵਾਂ ਮੀਟਰ ਲਗਵਾਉਣ ਲਈ ਕਾਫ਼ੀ ਦਿੱਕਤਾਂ ਆਉਣਗੀਆਂ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਨੇ ਮੌਕਾ ਦੇਖਿਆ ਹੈ। ਉਨ੍ਹਾਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਜਲਦ ਫੜ੍ਹੇ ਜਾਣ ਦੀ ਮੰਗ ਕੀਤੀ ਹੈ।