ਵਿਸ਼ੇਸ਼ ਇਜਲਾਸ ਦੀ ਡਰਾਮੇਬਾਜ਼ੀ ਛੱਡ, ਮਿੰਨੀਵੇਜ ਰੀਵਾਈਵ ਕਰੇ ਮਾਨ ਸਰਕਾਰ - ਆਲ ਇੰਡੀਆ ਟਰੇਡ ਯੂਨੀਅਨ
ਪ੍ਰੋਗਰਾਮ ਏਟਕ ਆਗੂ ਰਤਨ ਭੋਲਾ,ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਲਾਭ ਸਿੰਘ ਮੰਢਾਲੀ, ਪੇਂਟਰ ਯੂਨੀਅਨ ਦੇ ਜੀਤ ਰਾਮ,ਐਫ ਸੀ ਆਈ ਪੱਲੇਦਾਰ ਯੂਨੀਅਨ ਦੇ ਬੂਟਾ ਸਿੰਘ ਬਰਨਾਲਾ,ਪੀ ਆਰ ਟੀ ਸੀ ਦੇ ਬਲਵੰਤ ਸਿੰਘ ਫੱਕਰ ਦੀ ਅਗਵਾਈ ਹੇਠ ਕਿਰਤੀਆਂ ਦੀ ਕਤਾਰਬੰਦੀ ਤੇ ਸੰਘਰਸ਼ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣਾ ਦਾ ਸੱਦਾ ਦਿੱਤਾ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
Publish Date: Fri, 01 May 2026 12:44 PM (IST)
Updated Date: Fri, 01 May 2026 12:47 PM (IST)
ਪੰਜਾਬੀ ਜਾਗਰਣ ਰਿਪੋਰਟਰ, ਮਾਨਸਾ: ਆਲ ਇੰਡੀਆ ਟਰੇਡ ਯੂਨੀਅਨ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਤੇ ਮਜ਼ਦੂਰ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਈ ਦਿਵਸ ਲੇਬਰ ਚੌਂਕ ਅਤੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਮਨਾਇਆ ਗਿਆ।
ਪ੍ਰੋਗਰਾਮ ਏਟਕ ਆਗੂ ਰਤਨ ਭੋਲਾ,ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਲਾਭ ਸਿੰਘ ਮੰਢਾਲੀ, ਪੇਂਟਰ ਯੂਨੀਅਨ ਦੇ ਜੀਤ ਰਾਮ,ਐਫ ਸੀ ਆਈ ਪੱਲੇਦਾਰ ਯੂਨੀਅਨ ਦੇ ਬੂਟਾ ਸਿੰਘ ਬਰਨਾਲਾ,ਪੀ ਆਰ ਟੀ ਸੀ ਦੇ ਬਲਵੰਤ ਸਿੰਘ ਫੱਕਰ ਦੀ ਅਗਵਾਈ ਹੇਠ ਕਿਰਤੀਆਂ ਦੀ ਕਤਾਰਬੰਦੀ ਤੇ ਸੰਘਰਸ਼ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣਾ ਦਾ ਸੱਦਾ ਦਿੱਤਾ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰੋਗਰਾਮ ਮੌਕੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਮਜ਼ਦੂਰ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਮੇ ਸੰਘਰਸ਼ਾਂ ਤੇ ਕੁਰਬਾਨੀਆਂ ਸਦਕਾ ਬਣੇ ਮਜ਼ਦੂਰ ਕਾਨੂੰਨਾਂ ਨੂੰ ਸਮੇਂ ਦੇ ਹਾਕਮਾਂ ਨੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਨਾਮ ਹੇਠ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰ ਜਮਾਤ ਨੂੰ ਮੁੜ ਗੁਲਾਮੀ ਵੱਲ ਧੱਕਣ ਦੀ ਸਾਜ਼ਿਸ਼ ਕੀਤੀ ਗਈ ਹੈ ਅਤੇ ਕੰਮ ਦਿਹਾੜੀ ਵਿਚ ਵਾਧਾ ਕਰਨ ਦੀ ਬਜਾਏ 8 ਘੰਟਿਆਂ ਤੋਂ 12 ਘੰਟੇ ਕੰਮ ਸਮੇਂ ਵਿੱਚ ਵਾਧਾ ਕੀਤਾ ਗਿਆ। ਜਿਸ ਨੂੰ ਰੱਦ ਕਰਾਉਣ ਲਈ ਤਿੱਖੇ ਸੰਘਰਸ਼ ਸਮੇਂ ਦੀ ਲੋੜ ਹੈ।
ਇਸ ਮੌਕੇ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਇਜਲਾਸ ਕਰਕੇ ਜੋ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਨੂੰ ਰੱਦ ਕਰ ਮਿੰਨੀਵੇਜ ਰੀਵਾਈਵ ਕੀਤੀ ਜਾਵੇ।
ਇਸ ਮੌਕੇ ਉਹਨਾਂ ਮਿਹਨਤਕਸ਼ ਜਨਤਾ ਦੇ ਸੰਘਰਸ਼, ਏਕਤਾ ਅਤੇ ਅਧਿਕਾਰਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਰੁਜ਼ਗਾਰ ਗਰੰਟੀ ਕਾਨੂੰਨ, ਸਨਮਾਨ ਜਨਕ ਤਨਖ਼ਾਹ ਮੰਗਾ ਆਦਿ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜ਼ੈਬ ਸਿੰਘ,ਪਵਨ ਕੁਮਾਰ, ਸੁਖਦੇਵ ਸਿੰਘ, ਸੁਖਦੇਵ ਸਿੰਘ ਪੰਧੇਰ,ਜਾਗਰ ਸਿੰਘ ਖਿਆਲਾ, ਅਵਤਾਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।