ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਲੰਗਰ ਲਾਇਆ
ਟਰੇਨ ਰਾਹੀਂ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ
Publish Date: Sat, 15 Nov 2025 06:02 PM (IST)
Updated Date: Sat, 15 Nov 2025 06:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਟਰੇਨ ਰਾਹੀਂ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਲਈ ਭਗਤ ਨਾਮਦੇਵ ਲੰਗਰ ਕਮੇਟੀ ਮਾਨਸਾ ਅਤੇ ਵਾਹਿਗੁਰੂ ਸੇਵਾ ਸਿਮਰਨ ਸੁਸਾਇਟੀ ਵੱਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੰਗਰ ਲਾਇਆ ਗਿਆ। ਇਸ ਵਾਰ ਸੇਵਾਦਾਰਾਂ ਨੇ ਸਮੋਸਿਆਂ ਦਾ ਲੰਗਰ ਲਾਇਆ। ਟਰੇਨ ਵਿੱਚ ਸਫ਼ਰ ਕਰ ਰਹੀ ਸੰਗਤ ਲਈ ਖਾਸ ਤੌਰ ’ਤੇ ਉਨ੍ਹਾਂ ਲਈ ਤਿਆਰ ਕੀਤਾ ਗਿਆ ਸੀ। ਐੱਸਐੱਸ ਟੇਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਹਰ ਸ਼ੁੱਕਰਵਾਰ ਨੂੰ ਹਜ਼ੂਰ ਸਾਹਿਬ ਜਾਣ ਵਾਲੀ ਟਰੇਨ ਲਈ ਸੇਵਾ ਕੀਤੀ ਜਾਂਦੀ ਹੈ। ਜਦੋਂ ਟਰੇਨ ਮਾਨਸਾ ਰੇਲਵੇ ਸਟੇਸ਼ਨ ’ਤੇ ਰੁਕਦੀ, ਕਈ ਵਾਰ ਚੌਲਾਂ ਦਾ ਲੰਗਰ ਅਤੇ ਕਈ ਵਾਰ ਠੰਢੇ ਜਲ ਦੀ ਸੇਵਾ ਕੀਤੀ ਜਾਂਦੀ ਹੈ। ਇਸ ਵਾਰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੇਵਾਦਾਰਾਂ ਨੇ ਇਕੱਠੇ ਹੋ ਕੇ ਸਮੋਸਿਆਂ ਦਾ ਲੰਗਰ ਤਿਆਰ ਕੀਤਾ। ਲੰਗਰ ਦੀ ਸ਼ੁਰੂਆਤ ਗ੍ਰੰਥੀ ਸਿੰਘ ਬਾਬਾ ਗੁਰਟੇਕ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਟਰੇਨ ਦੇ ਡਰਾਈਵਰਾਂ ਨੂੰ ਲੋਈਆਂ ਨਾਲ ਸਨਮਾਨਿਤ ਵੀ ਕੀਤਾ ਗਿਆ, ਇਸ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ, ਜਿਨ੍ਹਾਂ ਵਿੱਚ ਜਗਦੇਵ ਸਿੰਘ ਮਾਨ, ਸੁਰਿੰਦਰ ਸਿੰਘ, ਰਾਮ ਸਿੰਘ ਟੇਲਰ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ ਸਿੰਘ, ਡਾ. ਪੁਰਸ਼ੋਤਮ ਸਿੰਘ, ਨਛੱਤਰ ਸਿੰਘ ਤਾਮਕੋਟੀਆ, ਕਰਨੈਲ ਸਿੰਘ, ਜਗਦੇਵ ਸਿੰਘ ਭੋਲਾ ਅਤੇ ਦਰਸ਼ਨ ਸਿੰਘ ਜਗਨਨਾਥ ਕੋਕਲਾ, ਬਲਕਾਰ ਸਿੰਘ, ਜਸਵੀਰ ਸਿੰਘ ਆਦਿ ਸ਼ਾਮਲ ਸਨ।