75 ਸਾਲਾ ਕਾਕਾ ਸਿੰਘ ਨੇ ਚਮਕਾਇਆ ਜ਼ਿਲ੍ਹੇ ਦਾ ਨਾਂ
ਮਾਸਟਰਜ਼ ਐਥਲੈਟਿਕਸ ਐਸ਼ੋਸ਼ੀਏਸ਼ਨ ਚੰਡੀਗੜ੍ਹ
Publish Date: Wed, 03 Dec 2025 06:21 PM (IST)
Updated Date: Thu, 04 Dec 2025 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਸਟਰਜ਼ ਐਥਲੈਟਿਕਸ ਐਸ਼ੋਸ਼ੀਏਸ਼ਨ ਚੰਡੀਗੜ੍ਹ ਵੱਲੋਂ 30 ਨਵੰਬਰ 2025 ਨੂੰ 47ਵੀਂ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਇਸ ’ਚ ਹਿੱਸਾ ਲੈਂਦੇ ਹੋਏ ਪਿਉ, ਪੁੱਤਰ ਦੀ ਜੋੜੀ ’ਚੋਂ ਪਿਤਾ ਕਾਕਾ ਸਿੰਘ ਉੱਭਾ ਨੇ 75 ਉਮਰ ਵਰਗ ਵਿੱਚ ਭਾਗ ਲੈ ਕੇ 3000 ਮੀਟਰ ਪੈਦਲ ਚਾਲ ਦਾ ਸਖ਼ਤ ਮੁਕਾਬਲਾ ਕਰ ਕੇ ਪੰਜਾਬ ਵਿੱਚੋਂ ਤੀਜੀ ਪੁਜ਼ੀਸ਼ਨ ਪ੍ਰਾਪਤ ਕਰਦੇ ਹੋਏ ਕਾਂਸੇ ਦਾ ਤਗਮਾ ਹਾਸਲ ਕਰਕੇ ਆਪਣੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ 15 ਨਵੰਬਰ 2025 ਨੂੰ ਸ੍ਰੀ ਮਸਤੂਆਣਾ ਸਾਹਿਬ ਵਿਖੇ ਹੋਈ ਚੈਂਪਅਨਸ਼ਿਪ ਵਿੱਚ ਵੀ ਕਾਕਾ ਸਿੰਘ ਉੱਭਾ ਨੇ 5000 ਮੀਟਰ ਪੈਦਲ ਚਾਲ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਅਤੇ ਅਕਤੂਬਰ 2025 ਵਿੱਚ ਬਠਿੰਡਾ ਵਿਖੇ ਪਿਓ-ਪੁੱਤਰ ਦੀ ਜੋੜੀ ਨੇ ਆਪਣੀ ਉਮਰ ਵਰਗ ਵਿੱਚ ਚਾਂਦੀ ਤਗਮੇ ਹਾਸਲ ਕਰਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਪੁੱਛਣ ਤੇ ਨੌਜਵਾਨ ਬਜ਼ੁਰਗ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਖੇਡਾਂ ਵੱਲ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਨੈਸ਼ਨਲ ਪੱਧਰ ਤੇ ਜਾ ਕੇ ਪੰਜਾਬੀ ਲਈ ਤਗਮੇ ਲਿਆਉਣ ਦੀ ਗੱਲ ਵੀ ਆਖੀ। ਅਜਿਹੇ ਨੌਜਵਾਨਾਂ, ਬਜ਼ੁਰਗਾਂ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ।