ਬਿਜਲੀ ਦਫ਼ਤਰ ’ਚੋਂ ਟਰਾਂਸਫ਼ਾਰਮਰ ਤੇ ਹੋਰ ਸਾਮਾਨ ਚੋਰੀ
220ਕੇ.ਵੀ ਸਬ ਸਟੇਸ਼ਨ
Publish Date: Thu, 20 Nov 2025 06:26 PM (IST)
Updated Date: Fri, 21 Nov 2025 04:16 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : 220 ਕੇ.ਵੀ ਸਬ ਸਟੇਸ਼ਨ ਝੁਨੀਰ ਤੋਂ ਟਰਾਂਸਫ਼ਾਰਮਰ ਸਮੇਤ ਬਿਜਲੀ ਦਾ ਸਾਮਾਨ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਝੁਨੀਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਸਹਾਇਕ ਇੰਜੀਨੀਅਰ ਵੰਡ ਉਪ ਮੰਡਲ ਸਰਦੂਲਗੜ੍ਹ ਰੋਡ ਝੁਨੀਰ ਦਾ ਪੱਤਰ ਮੌਸੂਲ ਹੋਇਆ ਕਿ 17 ਨਵੰਬਰ 2025 ਤੇ 18 ਨਵੰਬਰ 2025 ਦੀ ਦਰਮਿਆਨੀ ਰਾਤ ਨੂੰ ਸਿਰਸਾ ਮਾਨਸਾ ਰੋਡ ਤੇ ਬਣੇ ਬਿਜਲੀ ਘਰ ਦੇ ਕਮਰਿਆਂ ਦੇ ਤਾਲੇ ਤੋੜ ਕੇ ਨਾ ਮਾਲੂਮ ਵਿਅਕਤੀਆਂ ਵੱਲੋਂ ਬਿਜਲੀ ਦਾ ਕੀਮਤੀ ਸਾਮਾਨ ਕੇਵਲ ਤਾਰਾਂ, ਪੀਵੀਸੀ ਬੰਡਲ, ਮੀਟਰ ਅਤੇ ਨਵਾਂ ਅਤੇ ਪੁਰਾਣਾ ਕੰਡਕਟਰ, 220 ਕੇ.ਵੀ ਸਬ ਸਟੇਸ਼ਨ ਝੁਨੀਰ ਦੀ 11 ਗੇਵੀ ਕਪੈਸ਼ਟਰ ਬੈਂਕ ਦੀ ਫ਼ੈਂਸਿੰਗ ਕਟਿੰਗ ਅਤੇ ਤਾਂਬੇ ਦੀਆਂ ਪੱਤੀਆਂ, 11 ਕੇਵੀ ਕਰੰਟ ਟਰਾਂਸਫ਼ਾਰਮਰ ਚੋਰੀ ਕਰ ਕੇ ਲੈ ਗਏ ਹਨ। ਚੋਰੀ ਸਮਾਨ ਦੀ ਕੁੱਲ ਮਲੀਤੀ 92 ਹਜ਼ਾਰ 966 ਰੁਪਏ ਬਣਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।