ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕ ਪਰੇਸ਼ਾਨ
ਕਸਬਾ ਝੁਨੀਰ ਵਿਖੇ ਸਿਰਸਾ
Publish Date: Sat, 15 Nov 2025 06:04 PM (IST)
Updated Date: Sat, 15 Nov 2025 06:05 PM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਕਸਬਾ ਝੁਨੀਰ ਵਿਖੇ ਸਿਰਸਾ ਮਾਨਸਾ ਮੇਨ ਰੋਡ ਅਤੇ ਬੋਹਾ ਰੋਡ ਤੇ ਕੁਝ ਦੁਕਾਨਦਾਰਾਂ ਵੱਲੋਂ ਕਈ-ਕਈ ਫੁੱਟ ’ਤੇ ਆਪਣਾ ਸਾਮਾਨ ਰੱਖਿਆ ਹੋਇਆ ਹੈ। ਇਸ ਕਾਰਨ ਟ੍ਰੈਫ਼ਿਕ ਦੀ ਸਮੱਸਿਆ ਹਰ ਸਮੇਂ ਬਣੀ ਰਹਿੰਦੀ ਹੈ। ਇਸ ਸਮੱਸਿਆ ਨਾਲ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਰਾਹੀਗਰ ਆਪਣੀ ਕਾਰ ਸੜਕ ’ਤੇ ਖੜ੍ਹੀ ਕਰ ਕੇ ਸਾਮਾਨ ਦੀ ਖਰੀਦੋ-ਫਰੋਖਤ ਕਰਦੇ ਹਨ। ਇਸ ਕਾਰਨ ਨਾਜਾਇਜ਼ ਕਬਜ਼ਿਆਂ ਕਾਰਨ ਕਈ ਕਈ ਘੰਟੇ ਲੰਬਾ ਜਾਮ ਵੀ ਲੱਗਿਆ ਰਹਿੰਦਾ ਹੈ। ਬੋਹਾ ਰੋਡ ਤੇ ਸਰਕਾਰੀ ਹਸਪਤਾਲ ਵੀ ਸਥਿਤ ਹੈ ਅਤੇ ਕਈ ਵਾਰ ਤਾਂ ਐਂਬੂਲੈਂਸ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਸਿਰਸਾ ਮਾਨਸਾ ਮੇਨ ਰੋਡ ਅਤੇ ਬੋਹਾ ਰੋਡ ’ਤੇ ਨਾਜਾਇਜ਼ ਕੀਤੇ ਗਏ ਕੁਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਆਮ ਲੋਕ ਅਤੇ ਰਾਹੀਗਰਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।