ਮਜ਼ਦੂਰਾਂ ਦੀਆਂ ਮੰਗਾਂ ਲਾਗੂ ਨਾ ਕਰਨ ’ਤੇ ਘੇਰਾਂਗੇ ‘ਆਪ’ ਦੇ ਵਰਕਰਜ਼ : ਮਜ਼ਦੂਰ ਮੁਕਤੀ ਮੋਰਚਾ
ਭਗਵੰਤ ਮਾਨ ਸਰਕਾਰ ਵੱਲੋਂ ਚੋਣ ਵਾਅਦੇ ਅਤੇ
Publish Date: Fri, 05 Dec 2025 06:18 PM (IST)
Updated Date: Sat, 06 Dec 2025 04:06 AM (IST)

ਜੀਵਨ ਸਿੰਘ ਕ੍ਰਾਂਤੀ, ਪੰਜਾਬੀ ਜਾਗਰਣ, ਮਾਨਸਾ ਭਗਵੰਤ ਮਾਨ ਸਰਕਾਰ ਵੱਲੋਂ ਚੋਣ ਵਾਅਦੇ ਅਤੇ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਵੱਖ ਵੱਖ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਮਨਰੇਗਾ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰਵਾਉਣ ਲਈ ਅੱਜ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਵਿਸ਼ਾਲ ਮਜ਼ਦੂਰਾਂ ਦੇ ਧਰਨੇ ਵਿੱਚ ਐੱਸਡੀਐਮ ਮਾਨਸਾ ਨੂੰ ਸੌਪਿਆ ਗਿਆ। ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ਅਤੇ ਕੇਂਦਰੀ ਕਮੇਟੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਸ਼ਾਮਲ ਹੋਏ। ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤੇ ਮਜ਼ਦੂਰਾਂ ਦੀਆਂ ਸਹੂਲਤਾਂ ਤੇ ਵੀ ਵੱਡੀ ਪੱਧਰ ਤੇ ਕੱਟ ਲਗਾਇਆ ਗਿਆ। ਇੰਨ੍ਹਾਂ ਸਰਕਾਰਾਂ ਤੋਂ ਤੰਗ ਆ ਕੇ ਜੇਕਰ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਵੱਡੀ ਲੀਡ ਤੇ ਜਿਤਾਇਆ ਗਿਆ। ਪਰ ਫ਼ਿਰ ਵੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ। ਆਗੂਆਂ ਨੇ ਕਿਹਾ ਕਿ ਔਰਤਾਂ ਨਾਲ ਪ੍ਰਤੀ ਮਹੀਨਾ ਇੱਕ - ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਹ ਵੀ ਰਾਸ ਨਹੀਂ ਆਇਆਂ ਤੇ ਹੁਣ ਮੁੜਕੇ ਦੁਆਰਾ ਨਵੀਂ ਸਰਕਾਰ ਬਣਨ ਦਾ ਸਮਾਂ ਆ ਗਿਆ ਅਤੇ ਰਹਿੰਦੀ ਕਸਰ ਹੁਣ ਮਨਰੇਗਾ ਸਕੀਮ ਨੂੰ ਠੇਕੇਦਾਰੀ ਸਿਸਟਮ ਵਿੱਚ ਲਿਆਕੇ ਕੱਢ ਦਿੱਤੀ, ਜਿਸ ਨਾਲ ਹਜ਼ਾਰਾਂ ਮਨਰੇਗਾ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਅਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤੇ। ਆਗੂਆਂ ਨੇ ਕਿਹਾ ਕਿ ਹੁਣ ਬਿਜਲੀ ਬਿੱਲ ਸੋਧਾਂ ਨਾਲ ਦੁਆਰਾ ਗਰੀਬਾਂ ਨੂੰ ਹਜ਼ਾਰਾਂ ਦੇ ਬਿੱਲ ਆਉਣ ਲੱਗ ਗਏ। ਪੀੜਤ ਦਫ਼ਤਰਾਂ ਵਿਚ ਗੇੜੇ ਮਾਰ ਰਹੇ ਹਨ। ਆਗੂਆਂ ਨੇ ਧਰਨੇ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਤੇ ਗੌਰ ਨਾ ਕੀਤੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਹਿਸਾਬ ਦੇਣਾ ਪਵੇਗਾ ਅਤੇ ਪਿੰਡਾਂ ਵਿਚ ਆਮ ਆਦਮੀ ਦੇ ਨੁਮਾਇੰਦਿਆਂ ਨੂੰ ਵੀ ਸਰਕਾਰ ਦੀਆਂ ਸਕੀਮਾਂ ਨਾ ਲਾਗੂ ਹੋਣ ਤੇ ਘੇਰਿਆ ਜਾਵੇਗਾ। ਧਰਨੇ ਵਿੱਚ ਪਾਰਟੀ ਦੇ ਜ਼ਿਲ੍ਹਾ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨ ਬੀਬੜੀਆਂ, ਕਾਮਰੇਡ ਧਰਮਪਾਲ ਨੀਟਾ, ਭੀਖੀ, ਜਸਵੰਤ ਸਿੰਘ ਭੀਖੀ, ਕਾਮਰੇਡ ਬਲਵਿੰਦਰ ਕੌਰ ਖਾਰਾ, ਜਥੇਬੰਦੀ ਦੇ ਜ਼ਿਲ੍ਹਾ ਆਗੂ ਕਾਮਰੇਡ ਤਰਸੇਮ ਸਿੰਘ ਖਾਲਸਾ ਬਹਾਦਰਪੁਰ, ਭੋਲਾ ਸਿੰਘ ਬਹਾਦਰਪੁਰ, ਕਾਮਰੇਡ ਭੋਲਾ ਸਿੰਘ ਗੜੱਦੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਹਿਰੀ ਪ੍ਰਧਾਨ ਕਰਮ ਸਿੰਘ ਮਾਨਸਾ, ਕਾਮਰੇਡ ਅੰਗਰੇਜ਼ ਸਿੰਘ ਘਰਾਂਗਣਾਂ, ਕਾਮਰੇਡ ਅਜੈਬ ਸਿੰਘ ਭੈਣੀਬਾਘਾ, ਕਾਮਰੇਡ ਦਰਸ਼ਨ ਦਾਨੇਵਾਲਾ, ਕਾਮਰੇਡ ਹਾਕਮ ਸਿੰਘ ਖਿਆਲਾ, ਆਟੋ ਰਿਕਸ਼ਾ ਯੂਨੀਅਨ ਦੇ ਆਗੂ ਕਾਮਰੇਡ ਨਿਰਮਲ ਸਿੰਘ, ਮੇਟ ਰਣਜੀਤ ਸਿੰਘ ਆਕਲੀਆਂ, ਮਨਜੀਤ ਕੌਰ ਆਕਲੀਆਂ ਮੇਟ ਕਿਰਨਪਾਲ ਕੌਰ ਲਾਲਿਆਵਾਲੀ, ਆਦਿ ਆਗੂਆਂ ਨੇ ਸੰਬੋਧਨ ਕੀਤਾ।