ਜਲਧਾਰਾ ਕਰਵਾਉਣ ਦੇ ਨਾਂ ਤੇ ਪਾਖੰਡੀ ਬਾਬੇ ਨੇ ਠੱਗੇ ਲੋਕ
ਨਜ਼ਦੀਕੀ ਪਿੰਡ ਸਿਰਸੀਵਾਲਾ ਵਿਖੇ
Publish Date: Fri, 30 Jan 2026 07:53 PM (IST)
Updated Date: Sat, 31 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਸਿਰਸੀਵਾਲਾ ਵਿਖੇ ਜਲਧਾਰਾ ਤੇ ਬੈਠੇ ਇੱਕ ਪਖੰਡੀ ਬਾਬੇ ਪ੍ਰੇਮ ਨਾਥ ਵੱਲੋਂ ਪਿੰਡ ਸਿਰਸੀਵਾਲਾ ਅਤੇ ਹੋਰ ਵੱਖ ਵੱਖ ਕਈ ਪਿੰਡਾਂ ਦੇ ਵਸਨੀਕਾਂ ਨਾਲ 14 ਲੱਖ ਰੁਪਏ ਦੀ ਠੱਗੀ ਮਾਰਕੇ ਫ਼ਰਾਰ ਹੋਣ ਦਾ ਸਮਾਚਾਰ ਹੈ। ਪੀੜਤ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਿਰਸੀਵਾਲਾ ਵਿਖੇ ਇੱਕ ਪਖੰਡੀ ਸਾਧ ਆਇਆ, ਜਿਸ ਨੇ ਸਾਨੂੰ ਕਿਹਾ ਕਿ ਮੇਰਾ ਜਲਧਾਰਾ ਕਰਵਾਉ। ਅਸੀਂ ਬਾਬੇ ਨੂੰ ਕਿਹਾ ਕਿ ਬਾਬਾ ਕਰਵਾ ਦਿੰਦੇ ਹਾਂ ਤੇ ਪਿੰਡ ਦੇ ਅਨੇਕਾਂ ਲੋਕਾਂ ਵੱਲੋਂ ਬਾਬੇ ਦੀ ਵੱਖ-ਵੱਖ ਤਰ੍ਹਾਂ ਨਾਲ ਮਦਦ ਕੀਤੀ। ਫ਼ਿਰ ਬਾਬੇ ਨੇ ਸਾਨੂੰ ਇੱਕ ਦਿਨ ਕਿਹਾ ਕਿ ਮੈਨੂੰ ਨੈਣਾ ਦੇਵੀ ਲੈ ਚੱਲੋ ਤੇ ਵਾਪਸੀ ਤੇ ਆਉਂਦੇ ਸਮੇਂ ਉਸ ਨੇ ਕਿਹਾ ਕਿ ਪਟਿਆਲਾ ਵਿਖੇ ਆਪਾਂ ਰੋਟੀ ਖਾਂਦੇ ਹਾਂ ਤੇ ਜਦੋਂ ਬਾਬਾ ਗੱਡੀ ਵਿੱਚੋਂ ਰੋਟੀ ਖਾਣ ਦੇ ਲਈ ਉਤਰਿਆ। ਉਸ ਨੇ ਕਿਹਾ ਕਿ ਉਸ ਦਾ ਫ਼ੋਨ ਆਇਆ ਹੈ ਉਹ ਦੋ ਮਿੰਟਾਂ ਵਿੱਚ ਹੀ ਆਉਂਦਾ ਹੈ। ਕੁਝ ਸਮੇਂ ਬਾਅਦ ਜਦੋਂ ਨਾਲ ਗਏ ਮੇਰੇ ਸਾਥੀਆਂ ਨੇ ਦੇਖਿਆ ਕਿ ਬਾਬਾ ਵਾਪਸ ਨਹੀਂ ਆਇਆ ਤੇ ਉਹ ਉਥੋਂ ਗਾਇਬ ਹੋ ਗਿਆ। ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਬਰੇਟਾ ਪੁਲਿਸ ਨੂੰ ਦਿੱਤੀ। ਪੀੜਤ ਲੋਕਾਂ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਬਾਬੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾਣ।