ਅਕਾਲੀ, ਭਾਜਪਾ ਵੇਲੇ ਪੈਦਾ ਹੋਇਆ ਗੈਂਗਸਟਰਵਾਦ, ‘ਆਪ’ ਸਰਕਾਰ ਨੇ ਕੀਤਾ ਖ਼ਾਤਮਾ : ਹਰਪਾਲ ਚੀਮਾ
ਪੁਰਾਣੀ ਪੈਨਸ਼ਨ ਬਹਾਲੀ ਅਤੇ ਡੀਏ ਦੀ ਕੀਤੀ ਜਾ ਰਹੀ ਮੰਗ ਸਬੰਧੀ ਹੱਲ ਬਜਟ ਸਮੇਂ ਕੀਤੇ ਜਾਣ ਦੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੋ ਵੀ ਜਾਇਜ਼ ਮੰਗ ਹੋਵੇਗੀ, ਉਹ ਪੂਰ੍ਹੀ ਕੀਤੀ ਜਾਵੇਗੀ। ਗੈਂਗਸਟਰਾਂ ਦੀਆਂ ਹੋ ਰਹੀਆਂ ਵਾਰਦਾਤਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਿਹੜਾ ਗੈਂਗਸਟਰਾਂ ’ਤੇ ਹਮਲਾ ਆਮ ਆਦਮੀ ਪਾਰਟੀ ਸਮੇਂ ਕੀਤਾ ਗਿਆ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ।
Publish Date: Sat, 21 Feb 2026 01:42 PM (IST)
Updated Date: Sat, 21 Feb 2026 01:48 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਬਜਟ ਅਜੇ ਆਉਣਾ ਹੈ, ਪਰ ‘ਆਪ’ ਪਾਰਟੀ ਨੇ ਪਹਿਲਾਂ ਹੀ 10 ਕਰੋੜ ਦੀ ਲਾਗਤ ਨਾਲ 122 ਬੱਚਿਆਂ ਦੇ ਹੋਸਟਲ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਵਿੱਚ ਸ਼ੁਰੂਆਤ ਕਰ ਦਿੱਤੀ ਹੈ। ਇਹ ਮਾਨਸਾ ਨੂੰ ਬਜਟ ਤੋਂ ਪਹਿਲਾਂ ਸੌਗਾਤ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਵਿੱਚ ਮਾਨਸਾ ਲਈ ਕੁਝ ਵਿਸ਼ੇਸ ਰੱਖੇ ਜਾਣ ਦੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਇੱਕ ਵਾਰ ਉਹ ਕਾਲਜ ਆਏ ਅਤੇ ਬੱਚੀਆਂ ਨੂੰ ਇੱਥੇ ਕੋਈ ਖ਼ਾਸ ਜ਼ਰੂਰਤ ਬਾਰੇ ਪੁੱਛਿਆ। ਉਨ੍ਹਾਂ ਹੋਸਟਲ ਦੀ ਮੰਗ ਰੱਖੀ ਸੀ, ਜੋ ਅੱਜ ਪੂਰੀ ਹੋ ਰਹੀ ਹੈ। ਇਹ 6 ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ। ਇਸ ਦੇ ਇਲਾਵਾ ਡਿਜੀਟਲ ਲਾਇਬ੍ਰੇਰੀ ਵੀ ਇੱਥੇ ਬਣੇਗੀ। ਜਦ ਕੋਈ ਵਿੱਦਿਆ ਖੇਤਰ ਦੀ ਗੱਲ ਆਉਂਦੀ ਹੈ, ਨੌਕਰੀਆਂ ਦੀ ਗੱਲ ਆਉਂਦੀ ਹੈ ਤਾਂ ਮਾਨਸਾ ਜ਼ਿਲ੍ਹੇ ਦਾ ਨਾਮ ਪਹਿਲਾਂ ਆਉਂਦਾ ਹੈ।
ਪੁਰਾਣੀ ਪੈਨਸ਼ਨ ਬਹਾਲੀ ਅਤੇ ਡੀਏ ਦੀ ਕੀਤੀ ਜਾ ਰਹੀ ਮੰਗ ਸਬੰਧੀ ਹੱਲ ਬਜਟ ਸਮੇਂ ਕੀਤੇ ਜਾਣ ਦੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੋ ਵੀ ਜਾਇਜ਼ ਮੰਗ ਹੋਵੇਗੀ, ਉਹ ਪੂਰ੍ਹੀ ਕੀਤੀ ਜਾਵੇਗੀ। ਗੈਂਗਸਟਰਾਂ ਦੀਆਂ ਹੋ ਰਹੀਆਂ ਵਾਰਦਾਤਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਿਹੜਾ ਗੈਂਗਸਟਰਾਂ ’ਤੇ ਹਮਲਾ ਆਮ ਆਦਮੀ ਪਾਰਟੀ ਸਮੇਂ ਕੀਤਾ ਗਿਆ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ। ਇਹ ਗੈਂਗਸਟਰਵਾਦ ਅਕਾਲੀ ਅਤੇ ਬੀਜੇਪੀ ਸਰਕਾਰ ’ਚ ਪਨਪਿਆ ਸੀ। ਹੁਣ ਗੈਂਗਸਟਰਾਂ ਅਤੇ ਨਸ਼ੇ ਦਾ ਖ਼ਾਤਮਾ ਆਪ ਸਰਕਾਰ ਕਰ ਰਹੀ ਹੈ। ਇਸ ਕਾਰਨ ਹੀ ਹੁਣ ਕਾਲਜਾਂ ਵਿੱਚ ਨੌਜਵਾਨਾਂ ਦੀ ਗਿਣਤੀ ਵੱਧਣ ਲੱਗੀ ਹੈ। ਇਸ ਮੌਕੇ ਮਾਨਸਾ ਵਿਧਾਇਕ ਡਾ. ਵਿਜੇ ਸਿੰਗਲਾ, ਬੁਢਲਾਡਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਜ਼ਿਲ੍ਹਾ ਟਰੱਕ ਯੂਨੀਅਨ ਪ੍ਰਧਾਨ ਰਿੰਪੀ ਮਾਨਸ਼ਾਹੀਆ, ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ ਅਤੇ ਹੋਰ ਮੌਜੂਦ ਸਨ।