ਧੁੰਦ ਦਾ ਕਹਿਰ : ਮਾਨਸਾ 'ਚ ਸਵਾਰੀਆਂ ਨਾਲ ਭਰੀ ਪਿਕਅੱਪ ਨਹਿਰ 'ਚ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
ਪਿੰਡ ਬਖ਼ਸ਼ੀਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਨ ਤੇ ਪਿੰਡ ਦੇ ਲੋਕ ਬਹੁਤ ਗਿਣਤੀ ਵਿੱਚ ਆਏ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਨਹਿਰ ਕਿਨਾਰੇ ਰੇਲਿੰਗ ਕੀਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।
Publish Date: Tue, 30 Dec 2025 07:05 PM (IST)
Updated Date: Tue, 30 Dec 2025 07:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿੰਡ ਬਖਸ਼ੀ ਵਾਲਾ ਤੋਂ ਆਲਮਪੁਰ ਲਹਿਰਾ ਨਹਿਰ ਦੇ ਨਾਲ ਨਾਲ ਬਣੇ ਰੋਡ ‘ਤੇ ਅੱਜ ਕਾਰ ਅਤੇ ਪਿਕਅੱਪ ਦਰਮਿਆਨ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਿੱਕਅੱਪ ਸਵਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਨਹਿਰ ਤੇ ਰੇਲਿੰਗ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਉਨ੍ਹਾਂ ਦੇ ਪਿੰਡ ਦੇ ਪੁੱਜੇ ਹੋਏ ਲੋਕਾਂ ਵੱਲੋਂ 14 ਪਿਕਅੱਪ ਸਵਾਰਾਂ ਨੂੰ ਕੱਢ ਲਿਆ ਹੈ। ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਮੇਲਾ ਸਿੰਘ ਆਪਣੀ ਟੀਮ ਸਮੇਤ ਪੁੱਜੇ ਅਤੇ ਉਨ੍ਹਾਂ ਹਾਦਸਾ ਗ੍ਰਸਤ ਪਿਕਅੱਪ ਨੂੰ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢਣ ਉਪਰੰਤ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਪਿੰਡ ਬਖ਼ਸ਼ੀਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਨ ਤੇ ਪਿੰਡ ਦੇ ਲੋਕ ਬਹੁਤ ਗਿਣਤੀ ਵਿੱਚ ਆਏ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਨਹਿਰ ਕਿਨਾਰੇ ਰੇਲਿੰਗ ਕੀਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।
ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਪਿੰਡ ਬਖ਼ਸ਼ੀਵਾਲਾ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਲੈਰੋ ਪਿਕਅੱਪ ਅਤੇ ਆਲਟੋ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਬਲੈਰੋ ਪਿਕਅੱਪ ਗੱਡੀ ਵਿੱਚ 13 ਸਵਾਰੀਆਂ ਸਮੇਤ ਇੱਕ ਬੱਚਾ ਸੀ। ਨਹਿਰ ਦੇ ਵਿੱਚ ਡਿੱਗਣ ਤੋਂ ਬਾਅਦ ਪਤਾ ਲੱਗਣ ਤੇ ਤੁਰੰਤ ਮੌਕੇ ਤੇ ਪਹੁੰਚਕੇ ਸਾਰੀਆਂ ਸਵਾਰੀਆਂ ਨੂੰ ਪਿੰਡ ਵਾਸੀਆਂ ਦੀ ਮੱਦਦ ਨਾਲ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਅਤੇ ਗੱਡੀ ਵੀ ਜੇਸੀਬੀ ਨਾਲ ਨਹਿਰ ਵਿੱਚੋਂ ਕਢਵਾਈ ਗਈ।