ਦਿੱਲੀ ਤੋਂ ਪਰਤੇ ਕਿਸਾਨ ਦੀ ਮੌਤ, ਕਰਜ਼ ਮਾਫ਼ ਕਰਨ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਰੱਖੀ ਮੰਗ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੁੱਖ ਪ੍ਰਗਟ ਕਰਨ ਦੇ ਨਾਲ-ਨਾਲ ਸਰਕਾਰ ਤੋਂ ਸੰਯੁਕਤ ਮੋਰਚੇ ਦੇ ਸ਼ਹੀਦ ਪੂਰਨ ਸਿੰਘ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਨਕਦੀ ਸਹਾਇਤਾ ਅਤੇ ਸਮੁੱਚਾ ਕਰਜ਼ ਮਾਫ਼ ਕਰਨ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦੇਣ ਦੀ ਮੰਗ ਕੀਤੀ।
Publish Date: Wed, 05 May 2021 11:26 AM (IST)
Updated Date: Wed, 05 May 2021 05:17 PM (IST)
ਜਗਤਾਰ ਧੰਜਲ, ਮਾਨਸਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪਿੰਡ ਲਖਮੀਰਵਾਲਾ (ਮਾਨਸਾ)ਦੇ ਵਰਕਰ ਪੂਰਨ ਸਿੰਘ ਪੁੱਤਰ ਹਰੀ ਸਿੰਘ ਦਾ ਰਾਤ ਦੇਹਾਂਤ ਹੋ ਗਿਆl ਜਥੇਬੰਦੀ ਦੇ ਪਿੰਡ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਪੂਰਨ ਸਿੰਘ ਪਹਿਲੇ ਦਿਨ ਤੋਂ 26 ਨਵਬੰਰ 2020 ਤੋਂ ਦਿੱਲੀ ਦੇ ਸਿੰਘੂ (ਕੁੰਡਲੀ) ਬਾਰਡਰ 'ਤੇ ਡਟਿਆ ਹੋਇਆ ਸੀ। ਬਿਮਾਰ ਹੋਣ ਕਾਰਨ ਕੁਝ ਦਿਨ ਪਹਿਲਾਂ ਪਿੰਡ ਪਰਤਿਆ ਸੀl ਉਸ ਦਾ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਇਆ ਗਿਆ ਸੀ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ਹੋਣ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੁੱਖ ਪ੍ਰਗਟ ਕਰਨ ਦੇ ਨਾਲ-ਨਾਲ ਸਰਕਾਰ ਤੋਂ ਸੰਯੁਕਤ ਮੋਰਚੇ ਦੇ ਸ਼ਹੀਦ ਪੂਰਨ ਸਿੰਘ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਨਕਦੀ ਸਹਾਇਤਾ ਅਤੇ ਸਮੁੱਚਾ ਕਰਜ਼ ਮਾਫ਼ ਕਰਨ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦੇਣ ਦੀ ਮੰਗ ਕੀਤੀ। ਜ਼ਿਲ੍ਹਾ ਆਗੂ ਦਰਸ਼ਨ ਟਾਹਲੀਆਂ, ਭਜਨ ਘੁੰਮਣ, ਅਮਨ ਟਾਹਲੀਆਂ, ਪਿੰਡ ਲਖਮੀਰ ਵਾਲਾ ਪਿੰਡ ਪ੍ਰਧਾਨ ਨਾਇਬ ਸਿੰਘ, ਪਿੰਡ ਖ਼ਜ਼ਾਨਚੀ ਗੁਰਸੇਵਕ ਮੰਡੇਰ, ਮੀਤ ਪ੍ਰਧਾਨ ਕਾਬਲ ਸਿੰਘ ਅਤੇ ਸੁਖਵੰਤ ਨੰਬਰਦਾਰ ਨੇ ਪ੍ਰਣ ਕੀਤਾ ਕਿ ਸਹੀਦ ਦੀ ਸ਼ਹੀਦੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ।