ਗੈਸ ਲੀਕ ਹੋਣ ਮਗਰੋਂ ਧਮਾਕੇ ਨੇ ਮਚਾਈ ਤਬਾਹੀ, ਪਲ ਭਰ 'ਚ ਮਲਬੇ ਦਾ ਢੇਰ ਬਣਿਆ ਕੋਲਡ ਸਟੋਰ, ਦੋ ਮਜ਼ਦੂਰ ਮਲਬੇ ਥੱਲਿਓਂ ਕੱਢੇ ਤੇ...
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਲ ਭਰ ਵਿਚ ਹੀ ਇਮਾਰਤ ਮਲਬੇ ਦੇ ਢੇਰ 'ਚ ਤਬਦੀਲ ਹੋ ਗਈ ਅਤੇ ਕੋਲਡ ਸਟੋਰ ਦੀ ਗੈਸ ਦੂਰ-ਦੂਰ ਤਕ ਫੈਲ ਗਈ ਗਈ। ਦੋ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਅਤੇ ਇਕ ਦੋ ਹੋਰ ਮਜ਼ਦੂਰ ਵੀ ਮਲਬੇ ਥੱਲੇ ਹੋਣ ਦੀ ਸ਼ੰਕਾ ਹੈ, ਬਚਾਅ ਕਾਰਜ ਜਾਰੀ ਹਨ।
Publish Date: Wed, 29 Apr 2026 04:50 PM (IST)
Updated Date: Wed, 29 Apr 2026 04:54 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਸਥਾਨਕ ਸਹਿਰ ਵਿਖੇ ਸਿੰਗਲਾ ਕੋਲਡ ਸਟੋਰ 'ਚ ਬੁੱਧਵਾਰ ਨੂੰ ਅਚਾਨਕ ਗੈਸ ਲੀਕ ਹੋਣ ਕਾਰਨ ਇੱਕ ਭਿਆਨਕ ਧਮਾਕਾ ਹੋਇਆ, ਜਿਸ ਨਾਲ ਕੋਲਡ ਸਟੋਰ ਦੀ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਹਾਦਸੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਲ ਭਰ ਵਿਚ ਹੀ ਇਮਾਰਤ ਮਲਬੇ ਦੇ ਢੇਰ 'ਚ ਤਬਦੀਲ ਹੋ ਗਈ ਅਤੇ ਕੋਲਡ ਸਟੋਰ ਦੀ ਗੈਸ ਦੂਰ-ਦੂਰ ਤਕ ਫੈਲ ਗਈ ਗਈ। ਦੋ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਅਤੇ ਇਕ ਦੋ ਹੋਰ ਮਜ਼ਦੂਰ ਵੀ ਮਲਬੇ ਥੱਲੇ ਹੋਣ ਦੀ ਸ਼ੰਕਾ ਹੈ, ਬਚਾਅ ਕਾਰਜ ਜਾਰੀ ਹਨ।