ਸੀਵਰੇਜ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਜ਼ੀਰੋ : ਚੌਹਾਨ
ਵਾਰਡ ਨੰਬਰ. 13 ਤੋਂ ਸਾਬਕਾ ਕੌਂਸਲਰ ਕਿਰਨਾ ਰਾਣੀ
Publish Date: Sat, 17 Jan 2026 07:55 PM (IST)
Updated Date: Sun, 18 Jan 2026 04:16 AM (IST)
11-12) ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵਾਰਡ-13 ਤੋਂ ਸਾਬਕਾ ਕੌਂਸਲਰ ਕਿਰਨਾ ਰਾਣੀ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕਰਦਿਆਂ ਕਿਹਾ ਕਿ ਹਰ ਸਮੇਂ ਸੀਵਰੇਜ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਜ਼ੀਰੋ ਸਾਬਤ ਹੋ ਰਹੀ ਹੈ ਕਿਉਂਕਿ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। ਰੇਲਵੇ ਲਾਈਨ ਹੋਣ ਕਰਕੇ ਅੰਡਰਬ੍ਰਿਜ ਨੇੜੇ ਬਣੀ ਪੁਲੀ ਜੋ ਕਿ ਬਹੁਤ ਡੂੰਘੀ ਤੇ ਛੋਟੀ ਹੈ। ਇਸ ਨਾਲ ਪਾਣੀ ਦੀ ਨਿਕਾਸੀ ਠੀਕ ਤਰ੍ਹਾਂ ਨਹੀਂ ਹੁੰਦੀ। ਆਗੂਆਂ ਨੇ ਮੰਗ ਕੀਤੀ ਕਿ ਇਸ ਦੀ ਪ੍ਰਪੋਜ਼ਲ ਫ਼ੌਰੀ ਬਣਾਉਂਦਿਆਂ ਰੇਲਵੇ ਵਿਭਾਗ ਤੋਂ ਮਨਜ਼ੂਰੀ ਲੈ ਕੇ ਪੁਲੀ ਬਣਾਈ ਜਾਵੇ ਅਤੇ ਲੋਕਾਂ ਦੀ ਵੱਡੀ ਤੇ ਗੰਭੀਰ ਸਮੱਸਿਆ ਦਾ ਹੱਲ ਕੀਤਾ ਜਾ ਸਕੇ, ਕਿਉਂਕਿ ਪਾਣੀ ਦੀ ਟੱਕਰ ਲੱਗਣ ਕਾਰਨ ਮੀਹਾਂ ਮੌਕੇ ਸੈਂਕੜੇ ਘਰਾਂ ਤੇ ਦੁਕਾਨਾਂ ਦਾ ਨੁਕਸਾਨ ਹੁੰਦਾ ਹੈ। ਇਹ ਸਮੱਸਿਆ ਦਾ ਹੱਲ ਕੀਤਾ ਜਾਵੇ।