ਡੀਟੀਐੱਫ ਵੱਲੋਂ ਡੀਈਓ ਸੈਕੰਡਰੀ ਦਫ਼ਤਰ ਦਾ ਘਿਰਾਓ ਅੱਜ
ਪੇਪਰਾਂ ’ਚ ਲੱਗੀਆਂ ਡਿਊਟੀਆਂ ਨਾ ਕੱਟੇ ਜਾਣ ਦੇ ਰੋਸ
Publish Date: Sun, 15 Feb 2026 08:50 PM (IST)
Updated Date: Mon, 16 Feb 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : ਪੇਪਰਾਂ ’ਚ ਲੱਗੀਆਂ ਡਿਊਟੀਆਂ ਨਾ ਕੱਟੇ ਜਾਣ ਦੇ ਰੋਸ ਵਜੋਂ ਡੀ ਈ ਓ ਦਫ਼ਤਰ ਮਾਨਸਾ ਦਾ ਘਿਰਾਓ ਕੀਤਾ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦਿਆ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਨੇ ਦੱਸਿਆ ਕਿ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰਾਂ ਵਿੱਚ ਕੁਝ ਅਧਿਆਪਕਾਂ ਦੀਆਂ ਡਿਊਟੀਆਂ ਬਹੁਤ ਦੂਰ ਦੁਰਾਡੇ ਲਗਾ ਦਿੱਤੀਆਂ ਗਈਆਂ ਸਨ, ਜਿਸ ਦੇ ਸਬੰਧ ਵਿੱਚ ਸੁੱਕਰਵਾਰ ਨੂੰ ਡੀਈਓ ਸੈਕੰਡਰੀ ਨੂੰ ਮਿਲਿਆ ਗਿਆ ਸੀ, ਮੀਟਿੰਗ ਵਿੱਚ ਉਨ੍ਹਾਂ ਨੇ ਜਾਇਜ਼ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਸੀ, ਪਰੰਤੂ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਦਿੱਤੇ ਭਰੋਸੇ ਅਨੁਸਾਰ ਡਿਊਟੀਆਂ ਨਹੀਂ ਕੱਟੀਆਂ ਗਈਆਂ, ਜਿਸ ਦੇ ਸਬੰਧ ਵਿੱਚ ਅੱਜ ਸੋਮਵਾਰ ਨੂੰ ਸਕੂਲ ਟਾਈਮ ਤੋਂ ਬਾਅਦ 3:30 ਵਜੇ ਪੀੜਤ ਅਧਿਆਪਕ ਤੇ ਸਮੂਹ ਜਥੇਬੰਦੀ ਦੇ ਸਾਥੀਆਂ ਵੱਲੋ ਬਾਲ ਭਵਨ ਮਾਨਸਾ ਵਿਖੇ ਪਹੁੰਚਕੇ ਡੀਈਓ ਸੈਕੰਡਰੀ ਅਤੇ ਸੰਬੰਧਿਤ ਕਲਰਕ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹੰਸਾ ਸਿੰਘ, ਸੰਦੀਪ ਢੰਡ ਅਤੇ ਹਰਪ੍ਰੀਤ ਸਿੰਘ ਖੜਕ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ ਡੀਟੀਐਫ ਮਾਨਸਾ ਹਾਜ਼ਰ ਸਨ ।