ਖਿਡਾਰੀ ਦਕਸ਼ ਨੇ ਸਟੇਟ ਕਰਾਟੇ ’ਚੋਂ ਲਿਆ ਚਾਂਦੀ ਮੈਡਲ
ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸੀਨੀ
Publish Date: Fri, 05 Dec 2025 07:04 PM (IST)
Updated Date: Sat, 06 Dec 2025 04:09 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ ਸਰਦੂਲਗੜ੍ਹ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦਕਸ਼ ਵਾਸੀ ਖੈਰ੍ਹਾ ਖੁਰਦ ਨੇ ਸਟੇਟ ਕਰਾਟੇ ਵਿੱਚ ਚਾਂਦੀ ਤਗਮਾ ਜਿੱਤਕੇ ਆਪਣੇ ਸਕੂਲ, ਮਾਪਿਆਂ, ਸਰਦੂਲਗੜ੍ਹ ਅਤੇ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ। ਕਰਾਟੇ ਅੰਡਰ-19 ਲੜਕਿਆ ਦੇ ਮੁਕਾਬਲੇ ਜੋ ਕਿ ਜਲੰਧਰ ਵਿਖੇ ਹੋਏ, ਜਿਸ ਵਿੱਚ ਦਕਸ਼ ਨੇ ਸੰਗਰੂਰ, ਬਰਨਾਲਾ ਅਤੇ ਪਠਾਨਕੋਟ ਜ਼ਿਲ੍ਹਿਆ ਨੂੰ ਹਰਾ ਕੇ ਫਾਈਨਲ ਵਿੱਚ ਚਾਂਦੀ ਦਾ ਮੈਡਲ ਜਿੱਤਿਆ। ਸੂਬਾ ਪੱਧਰ ’ਤੇ ਚਾਂਦੀ ਤਗਮਾ ਜਿੱਤਕੇ ਆਉਣ ਤੇ ਸਕੂਲ ਵਿਦਿਆਰਥੀ ਦਕਸ਼ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ ਨੇ ਦੱਸਿਆ ਕਿ ਦਕਸ਼ ਦਾ ਸਕੂਲ ਸਮਾਗਮ ਤੇ ਸਨਮਾਨ ਕੀਤਾ ਜਾਵੇਗਾ।