Congress List : ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਚੋਣਾਂ ਲਈ ਅਨੁਸੂਚਿਤ ਜਾਤੀ, ਬੈਕਵਰਡ ਕਲਾਸ, ਔਰਤਾਂ, ਨੌਜਵਾਨ ਅਤੇ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਪੂਰੀ ਤਵੱਜੋ ਤਹਿਤ ਜ਼ਿੰਮੇਵਾਰੀ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ 'ਚ ਕਾਂਗਰਸ ਨੂੰ ਪੂਰਨ ਬਹੁਮਤ ਮਿਲੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇਗੀ।

ਗੁਰਤੇਜ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਆਪਣੇ 42 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਚੋਣਾਂ ਲਈ ਇੰਚਾਰਜ ਲਾਏ ਸਾਬਕਾ ਵਿਧਾਇਕ ਰਵਿੰਦਰ ਆਵਲਾ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਮੌਜੂਦਗੀ 'ਚ ਇਹ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਵਾਰਡ ਨੰਬਰ 2 ਮੁਕੇਸ਼ ਕੁਮਾਰ ,ਵਾਰਡ ਨੰਬਰ 3 ਬਲਜੀਤ ਕੌਰ ਗਿੱਲ, ਵਾਰਡ ਨੰਬਰ 4 ਬਲਤੇਜ ਸਿੰਘ, ਵਾਰਡ ਨੰਬਰ 5 ਸ਼ਵਿੰਦਰਜੀਤ ਕੌਰ, ਵਾਰਡ ਨੰਬਰ 6 ਸੁਖਦੇਵ ਸਿੰਘ, ਵਾਰਡ ਨੰਬਰ 7 ਸਰੋਜ ਸ਼ਰਮਾ ,ਵਾਰਡ ਨੰਬਰ 8 ਲੋਵੇਸ਼ ਗੈਰੀ, ਵਾਰਡ ਨੰਬਰ9 ਪ੍ਰਵੀਨ ਗਰਗ, ਵਾਰਡ ਨੰਬਰ 10 ਮਨਿੰਦਰ ਕੁਮਾਰ, ਵਾਰਡ ਨੰਬਰ 11 ਸੁਖਪਾਲ ਕੌਰ, ਵਾਰਡ ਨੰਬਰ 12 ਗੁਰਜੰਟ ਸਿੰਘ, ਵਾਰਡ ਨੰਬਰ 13 ਪੂਨਮ ਰਾਣੀ ,ਵਾਰਡ ਨੰਬਰ 14 ਨਰਿੰਦਰ ਸਿੰਘ ਸਿੱਧੂ ,ਵਾਰਡ ਨੰਬਰ 15 ਰਜਿੰਦਰ ਸਿੰਘ ਗੋਪੀ, ਵਾਰਡ ਨੰਬਰ 16 ਮਾਧੋਵ ਸ਼ਰਮਾ, ਵਾਰਡ ਨੰਬਰ 18 ਕਮਲਜੀਤ ਸਿੰਘ ਭੰਗੂ, ਵਾਰਡ ਨੰਬਰ 20 ਨਵਦੀਪ ਸਿੰਘ ਸਿੱਧੂ ,ਵਾਰਡ ਨੰਬਰ 21 ਪਰਮਜੀਤ ਕੌਰ ਰੁਮਾਣਾ ,ਵਾਰਡ ਨੰਬਰ 22 ਜਗਮੀਤ ਸਿੰਘ ਵਾਰਡ, ਨੰਬਰ 23 ਕਿਰਨ ਰਾਣੀ, ਵਾਰਡ ਨੰਬਰ 24 ਸੁਰੇਸ਼ ਕੁਮਾਰ ,ਵਾਰਡ ਨੰਬਰ 25 ਮੀਨੂ ਕੌਰ, ਵਾਰਡ ਨੰਬਰ 27 ਗੁਰਮੀਤ ਕੌਰ ,ਵਾਰਡ ਨੰਬਰ 28 ਬਲਜੀਤ ਸਿੰਘ, ਵਾਰਡ ਨੰਬਰ 29 ਬਲਵਿੰਦਰ ਕੌਰ, ਵਾਰਡ ਨੰਬਰ 30 ਵੀਰ ਦਵਿੰਦਰ ਸਿੰਘ, ਵਾਰਡ ਨੰਬਰ 31 ਬਬੀਤਾ ਰਾਣੀ, ਵਾਰਡ ਨੰਬਰ 32 ਗੁਰਵਿੰਦਰ ਸਿੰਘ ਚਹਿਲ, ਵਾਰਡ ਨੰਬਰ 33 ਸੁਨੀਤਾ ਰਾਣੀ, ਵਾਰਡ ਨੰਬਰ 35 ਬਬਲੀ ਸੈਣੀ, ਵਾਰਡ ਨੰਬਰ 36 ਰਮੇਸ਼ ਰਾਣੀ, ਵਾਰਡ ਨੰਬਰ 37 ਨੀਤੂ ਠਾਕੁਰ, ਵਾਰਡ ਨੰਬਰ 38 ਈਸ਼ਵਰ ਸ਼ਰਮਾ, ਵਾਰਡ ਨੰਬਰ 39 ਪਰਮਜੀਤ ਕੌਰ ,ਵਾਰਡ ਨੰਬਰ 40 ਓਮ ਪ੍ਰਕਾਸ਼ ਮੰਗੂ, ਵਾਰਡ ਨੰਬਰ 41 ਨੀਲਮ ਧੀਰ, ਵਾਰਡ ਨੰਬਰ 42 ਭਗਵਾਨ ਦਾਸ ਭਾਰਤੀ, ਵਾਰਡ ਨੰਬਰ 44 ਹਰਵਿੰਦਰ ਸਿੰਘ ਲੱਡੂ,ਵਾਰਡ ਨੰਬਰ 45 ਮਮਤਾ ਰਾਣੀ ,ਵਾਰਡ ਨੰਬਰ 46 ਰਾਜਨਦੀਪ ਸਿੰਘ, ਵਾਰਡ ਨੰਬਰ 49 ਸੰਦੀਪ ਕੌਰ ਗਿੱਲ, ਵਾਰਡ ਨੰਬਰ 50 ਲਾਲ ਚੰਦ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਆਵਲਾ ਅਤੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਲਈ ਟਕਸਾਲੀ ਪਰਿਵਾਰਾਂ ਅਤੇ ਵਰਕਰਾਂ ਨੂੰ ਵੱਡੀਆਂ ਜਿੰਮੇਵਾਰੀਆਂ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਮਿਲੇਗਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਚੋਣਾਂ ਲਈ ਅਨੁਸੂਚਿਤ ਜਾਤੀ, ਬੈਕਵਰਡ ਕਲਾਸ, ਮਹਿਲਾਵਾਂ, ਨੌਜਵਾਨ ਅਤੇ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਪੂਰੀ ਤਵੱਜੋ ਤਹਿਤ ਜ਼ਿੰਮੇਵਾਰੀ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਮਿਲੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਆਪਣੀ ਬਣਦੀ ਜਿੰਮੇਵਾਰੀ ਨਿਭਾਵੇਗੀ।