ਕਾਂਗਰਸ ਪਾਰਟੀ ਨੇ ਕਰਵਾਇਆ ਸੰਵਿਧਾਨ ਬਚਾਓ ਸਮਾਗਮ
ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਉ
Publish Date: Wed, 26 Nov 2025 08:03 PM (IST)
Updated Date: Thu, 27 Nov 2025 04:05 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਉ ਸਮਾਗਮ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਦੇਸ਼ ਅੰਦਰ ਹੋਈਆਂ ਤਾਜ਼ਾ ਚੋਣ ਗੜਬੜੀਆਂ ਅਤੇ ਵੱਖ ਵੱਖ ਸੰਸਥਾਵਾਂ ਵਿੱਚ ਲੋਕਤੰਤਰੀ ਪ੍ਰੰਪਰਾਵਾਂ ਨੂੰ ਨਸ਼ਟ ਕਰ ਕੇ ਭਾਜਪਾ ਵੱਲੋਂ ਆਪਣੇ ਚਹੇਤਿਆਂ ਨੂੰ ਕਾਬਜ਼ ਕਰਵਾਉਣ ਦਾ ਦੋਸ਼ ਲਾਇਆ। ਆਉਣ ਵਾਲੇ ਸਮੇਂ ਵਿੱਚ ਰਾਹੁਲ ਗਾਂਧੀ ਤੇ ਮਲਿਕ ਅਰਜੁਨੁ ਖੜਗੇ ਦੀ ਅਗਵਾਈ ਹੇਠ ਸੰਵਿਧਾਨ ਦੀ ਰੱਖਿਆ ਲਈ ਹਰ ਲੜਾਈ ਵਿੱਚ ਪੰਜਾਬ ਦੇ ਲੋਕ ਅਤੇ ਕਾਂਗਰਸ ਦੇ ਵਰਕਰ ਵੱਧ ਤੋਂ ਵੱਧ ਹਿੱਸਾ ਪਾਉਣਗੇ। ਇਸ ਸਮੇਂ ਗੁਰਪ੍ਰੀਤ ਸਿੰਘ ਵਿੱਕੀ, ਸੱਤਪਾਲ ਸਿੰਘ ਮੂਲੇਵਾਲ, ਕੁਲਵੰਤ ਰਾਏ ਸਿੰਗਲਾ, ਗੁਰਪਿਆਰ ਸਿੰਘ ਪਿਆਰੀ, ਹਰਵਿੰਦਰ ਕੌਰ, ਰਿੰਪੀ ਬਰਾੜ, ਹਰਵਿੰਦਰ ਭਾਰਦਵਾਜ, ਸੁਖਦਰਸ਼ਨ ਸਿੰਘ ਖਾਰਾ, ਬਲਦੇਵ ਸਿੰਘ ਰੜ, ਨੇਮ ਕੁਮਾਰ ਚੌਧਰੀ, ਹਰਵਿੰਦਰ ਸਿੰਘ ਸਵੀਟੀ,ਪ੍ਰਗਟ ਸਿੰਘ ਖੀਵਾ, ਅੰਮ੍ਰਿਤ ਪਾਲ ਸਿੰਘ ਕੂਕਾ, ਗੁਰਦੀਪ ਸਿੰਘ ਮਾਨ, ਅੰਮ੍ਰਿਤ ਪਾਲ ਗੋਗਾ, ਗੁਰਜੀਤ ਸਿੰਘ ਠੂਠਿਆਂਵਾਲੀ, ਗੁਰਤੇਜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।