ਸ਼੍ਰੀ ਸ਼ਿਆਮ ਬਾਬਾ ਦਾ ਸੰਕੀਰਤਨ ਕਰਵਾਇਆ
ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਵਿਖੇ ਅਯੁੱਧਿਆ ਵਿਖੇ ਰਾਮ ਮੰਦਰ ਬਣਨ ਦੀ ਖੁਸ਼ੀ 'ਚ ਵਿਸ਼ਾਲ ਜਾਗਰਣ ਧੂਮਧਾਮ ਤੇ ਸ਼ਰਧਾ ਨਾਲ ਮੰਡਲ ਦੇ ਪ੍ਰਧਾਨ ਵਿਜੈ ਧੀਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਮੰਡਲ ਦੇ ਵਾਇਸ ਪ੍ਰਧਾਨ ਪ੍ਰਦੀਪ ਬਾਂਸਲ ਤੇ ਦੀਪਕ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਪੁੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਮਨੋਜ ਕੁਮਾਰ ਨੇ ਆਪਣੇ ਪਰਿਵਾਰ ਸਮੇਤ ਕੀਤੀ।
Publish Date: Tue, 23 Jan 2024 06:05 PM (IST)
Updated Date: Tue, 23 Jan 2024 06:05 PM (IST)

ਪੱਤਰ ਪੇ੍ਰਰਕ, ਮਾਨਸਾ : ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਵਿਖੇ ਅਯੁੱਧਿਆ ਵਿਖੇ ਰਾਮ ਮੰਦਰ ਬਣਨ ਦੀ ਖੁਸ਼ੀ 'ਚ ਵਿਸ਼ਾਲ ਜਾਗਰਣ ਧੂਮਧਾਮ ਤੇ ਸ਼ਰਧਾ ਨਾਲ ਮੰਡਲ ਦੇ ਪ੍ਰਧਾਨ ਵਿਜੈ ਧੀਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਮੰਡਲ ਦੇ ਵਾਇਸ ਪ੍ਰਧਾਨ ਪ੍ਰਦੀਪ ਬਾਂਸਲ ਤੇ ਦੀਪਕ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਪੁੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਮਨੋਜ ਕੁਮਾਰ ਨੇ ਆਪਣੇ ਪਰਿਵਾਰ ਸਮੇਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜਗਦੀਪ ਸਿੰਘ ਨਕੱਈ ਤੇ ਬਾਲਾ ਜੀ ਪਰਿਵਾਰ ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮੰਡਲ ਵੱਲੋਂ ਕੀਤੇ ਗਏ ਧਾਰਮਿਕ ਕੰਮਾਂ ਦੀ ਸ਼ਲਾਘਾ ਕੀਤੀ। ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੰਡਲ ਦੇ ਸਲਾਹਾਕਾਰ ਮੁਨੀਸ਼ ਸਿੰਗਲਾ ਮੀਨੂੰ, ਮੁਨੀਸ਼ ਪਿੰਟੂ, ਦੇਵ ਪ੍ਰਕਾਸ਼ ਨੇ ਦੱਸਿਆ ਕਿ ਇਸ ਸੰਕੀਰਤਨ ਦੀ ਸ਼ੁਰੂਆਤ ਮੁਕੇਸ਼ ਕੁਮਾਰ ਨੇ ਗਣੇਸ਼ ਬੰਧਨਾ ਨਾਲ ਕੀਤੀ। ਮੰਡਲ ਦੇ ਸਰਗਰਮ ਮੈਂਬਰ ਸ਼ਮੀ ਜ਼ਿੰਦਲ ਤੇ ਡਿਪਟੀ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਹਿੰਦੁਸਤਾਨ ਦੀ ਮਸ਼ਹੂਰ ਭਜਨ ਗਾਇਕਾ ਪੂਜਾ ਸਾਂਵਰੀਆ ਤੇ ਮਨ ਕੀ ਭਾਵਨਾ ਨੇ ਆਪਣੇ ਸੁੰਦਰ ਸੁੰਦਰ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਅਜੈ ਬਾਂਸਲ ਤੇ ਰਵੀ ਬਾਂਸਲ ਨੇ ਬਾਬਾ ਜੀ ਦੇ ਦਰਬਾਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ ਜੋ ਕਿ ਭਗਤਾਂ ਦੇ ਖਿੱਚ ਦਾ ਕੇਦਰ ਬਣਿਆ ਰਿਹਾ। ਇਸ ਮੌਕੇ ਭਗਤਾਂ ਦੀਆਂ ਮੱਥਾ ਟੇਕਣ ਦੀਆ ਲੰਬੀਆ ਲਾਈਨਾਂ ਲੱਗੀਆਂ ਰਹੀਆਂ। ਸਟੇਜ ਸਕੱਤਰ ਦੀ ਭੂਮਿਕਾ ਅਮਰ ਪੀਪੀ ਨੇ ਨਿਭਾਈ। ਪਾਲੀ ਜਿੰਦਲ ਤੇ ਕਪਿਲ ਦੇਵ ਨੇ ਪ੍ਰਸ਼ਾਦ ਵੰਡਣ ਦੀ ਡਿਊਟੀ ਬਾਖੂਬੀ ਨਿਭਾਈ। ਮੰਡਲ ਦੇ ਵਾਈਸ ਪ੍ਰਧਾਨ ਦੀਪਕ ਬਾਂਸਲ ਤੇ ਰੋਮੀ ਗੋਇਲ ਨੇ ਭੰਡਾਰਾ ਵਰਤਾਇਆ। ਮੰਡਲ ਵੱਲੋਂ ਆਾਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਖੀਰ 'ਚ ਆਰਤੀ ਕਰ ਕੇ ਭਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਗਰਗ ਲੀਲਾ ਵੱਲੋਂ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ ਗਿਆ।