ਮੌਸਮ 'ਚ ਬਦਲਾਅ ; ਜ਼ਿਲ੍ਹਾ ਬਠਿੰਡਾ 'ਚ ਬਾਰਿਸ਼, ਬਸੰਤ ਪੰਚਮੀ ਤੋਂ ਪਹਿਲਾਂ ਮਾਨਸਾ 'ਚ ਦੇਰ ਸ਼ਾਮ ਹੋਈ ਬੱਦਲਵਾਈ
ਬਸੰਤ ਪੰਚਮੀ ਦੇ ਇੱਕ ਦਿਨ ਪਹਿਲਾਂ ਪੰਜਾਬ ਚ ਫਿਰ ਮੌਸਮ ਦਾ ਮਿਜ਼ਾਜ ਬਦਲਿਆ ਹੈl ਪੰਜਾਬ ਭਰ ’ਚ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਅਤੇ ਠੰਢ ਘਟਣ ਕਰਕੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ ਪਰ ਹੁਣ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈl ਮਾਨਸਾ ਜ਼ਿਲ੍ਹੇ ਚ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਨੌਜਵਾਨ ਬੱਚੇ ਪਤੰਗਾਂ ਤੇ ਡੋਰਾਂ ਅੱਜ ਖਰੀਦ ਦੇ ਨਜ਼ਰ ਆਏ ਪਰ ਸ਼ਾਮ ਨੂੰ ਅਚਾਨਕ ਬਦਲੇ ਮੌਸਮ ਤੇਜ਼ ਹਵਾਵਾਂ ਤੇ ਬੱਦਲਵਾਈ ਕਾਰਨ ਪਤੰਗਬਾਜ਼ ਨਿਰਾਸ਼ ਦਿਖਾਈ ਦਿੱਤੇ ਜਦੋਂ ਕਿ ਗੁਆਂਢੀ ਜ਼ਿਲ੍ਹਾ ਬਠਿੰਡਾ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ।
Publish Date: Thu, 22 Jan 2026 10:17 PM (IST)
Updated Date: Thu, 22 Jan 2026 10:22 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ; ਬਸੰਤ ਪੰਚਮੀ ਦੇ ਇੱਕ ਦਿਨ ਪਹਿਲਾਂ ਪੰਜਾਬ ਚ ਫਿਰ ਮੌਸਮ ਦਾ ਮਿਜ਼ਾਜ ਬਦਲਿਆ ਹੈl ਪੰਜਾਬ ਭਰ ’ਚ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਅਤੇ ਠੰਢ ਘਟਣ ਕਰਕੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ ਪਰ ਹੁਣ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈl ਮਾਨਸਾ ਜ਼ਿਲ੍ਹੇ ਚ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਨੌਜਵਾਨ ਬੱਚੇ ਪਤੰਗਾਂ ਤੇ ਡੋਰਾਂ ਅੱਜ ਖਰੀਦ ਦੇ ਨਜ਼ਰ ਆਏ ਪਰ ਸ਼ਾਮ ਨੂੰ ਅਚਾਨਕ ਬਦਲੇ ਮੌਸਮ ਤੇਜ਼ ਹਵਾਵਾਂ ਤੇ ਬੱਦਲਵਾਈ ਕਾਰਨ ਪਤੰਗਬਾਜ਼ ਨਿਰਾਸ਼ ਦਿਖਾਈ ਦਿੱਤੇ ਜਦੋਂ ਕਿ ਗੁਆਂਢੀ ਜ਼ਿਲ੍ਹਾ ਬਠਿੰਡਾ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ।
ਵੇਰਵਿਆਂ ਮੁਤਾਬਿਕ ਮੌਸਮ ਵਿਭਾਗ ਨੇ ਅਗਾਂਊ ਜਾਣਕਾਰੀ ਦਿੱਤੀ ਸੀ ਕਿ ਪੰਜਾਬ ’ਚ 22 ਜਨਵਰੀ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਅੱਜ ਸ਼ਾਮ ਨੂੰ ਮਾਨਸਾ ਚ ਬੱਦਲਵਾਈ ਹੋ ਗਈ ਅਤੇ ਮੀਂਹ ਪੈਣ ਦੇ ਅਸਾਰ ਬਣੇ ਹੋਏ ਹਨ l ਭਲਕੇ 23 ਜਨਵਰੀ ਨੂੰ ਵੀ ਮੀਂਹ ਅਤੇ ਗੜੇ ਪੈਣ ਦਾ ਅਨੁਮਾਨ ਮਾਹਿਰਾਂ ਨੇ ਲਗਾਇਆ ਹੈ l ਪਰ ਹੁਣ ਬਦਲੇ ਮੌਸਮ ਕਾਰਨ ਤਾਪਮਾਨ ’ਚ ਮੁੜ ਗਿਰਾਵਟ ਆਵੇਗੀ l
ਮੌਸਮ ਵਿਭਾਗ ਨੇ ਤਾਪਮਾਨ ਸਬੰਧੀ ਜੋ ਅੰਕੜੇ ਜਾਰੀ ਕੀਤੇ ਹਨ ਉਸ ਮੁਤਾਬਿਕ ਲੰਘੇ 24 ਘੰਟਿਆਂ ’ਚ ਹੁਸ਼ਿਆਰਪੁਰ ਤੇ ਇਸਦੇ ਨੇੜਲੇ ਇਲਾਕਿਆਂ ’ਚ ਘੱਟ ਤੋਂ ਘੱਟ ਤਾਪਮਾਨ 3.3 ਦਰਜ਼ ਕੀਤਾ ਗਿਆ ਜੋ ਪੰਜਾਬ ਭਰ ’ਚੋਂ ਸਭ ਤੋਂ ਘੱਟ ਰਿਹਾ ਜਦੋਂਕਿ ਜ਼ਿਲ੍ਹਾ ਮਾਨਸਾ ਤੇ ਇਸਦੇ ਨੇੜਲੇ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਰਿਹਾ ਜੋ ਪੰਜਾਬ ’ਚੋਂ ਸਭ ਤੋਂ ਵੱਧ ਸੀl ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਹਾੜੀ ਦੀ ਮੁੱਖ ਫਸਲ ਕਣਕ ਲਈ ਲਾਹੇਵੰਦ ਸਾਬਿਤ ਹੋਵੇਗਾl ਇੱਕ ਦਮ ਠੰਢ ਘਟਣ ਕਰਕੇ ਤਾਪਮਾਨ ’ਚ ਵਾਧਾ ਹੋਣ ਲੱਗਿਆ ਸੀ ਜੋ ਫਸਲ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਸੀl ਪਰ ਹੁਣ ਮੀਂਹ ਪੈਣ ਨਾਲ ਜਿੱਥੇ ਤਾਪਮਾਨ ’ਚ ਗਿਰਾਵਟ ਆਵੇਗੀl