ਕਿਸ ਦੌਰਾਨ ਕੇਂਦਰੀ ਟੀਮ ਵਿੱਚ ਸ਼ਾਮਲ ਖੇਤੀ ਮਾਹਿਰਾਂ ਨੇ ਜਿੱਥੇ ਇਨ੍ਹਾਂ ਸੂਬਿਆਂ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਥੇ ਹੀ ਕਿਸਾਨਾਂ ਤੋਂ ਵੀ ਯੂਰੀਆ ਖਾਦ ਦੀ ਖਪਤ ਵਧਣ ਦੇ ਕਾਰਨਾਂ ਵਾਲੇ ਪੁੱਛ ਪੜਤਾਲ ਕੀਤੀ। ਪੰਜਾਬ ਅੰਦਰ ਬਠਿੰਡਾ ਅਤੇ ਗੁਰਦਾਸਪੁਰ ਵਿੱਚ ਕੇਂਦਰੀ ਟੀਮ ਨੇ ਦੌਰਾ ਕੀਤਾ। ਡਾਕਟਰ ਜੇਯੰਤ ਰਮਨ ਏਡੀ ਐਨਸੀਓਐਨਐਫ, ਡਾਕਟਰ ਅਭਿਨੰਦਨ ਕੇਆਰ ਸਵਰਨਕਾਰ ਏਡੀ ਓਐਲ ਡਾਇਰੈਕਟੋਰੇਟ ਐਕਸਟੈਂਸ਼ਨ ਅਤੇ ਡਾਕਟਰ ਮਨਮੋਹਨ ਏਐਸਓ ਡੀਓਐਫ ਦੇ ਅਧਾਰਤ ਟੀਮ ਬਠਿੰਡਾ ਦੇ ਮੁੱਖ ਖੇਤੀਬਾੜੀ ਦਫਤਰ ਪੁੱਜੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਯੂਰੀਆ ਖਾਦ ਦੀ ਖਪਤ ਵਧਣ ਬਾਅਦ ਕੇਂਦਰ ਸਰਕਾਰ ਚਿੰਤਤ ਨਜ਼ਰ ਆ ਰਹੀ ਹੈ। ਵਧੀ ਖਪਤ ਦੇ ਕਾਰਨ ਜਾਨਣ ਲਈ ਕੇਂਦਰ ਦੇ ਮਾਹਿਰਾਂ ਦੀ 9 ਮੈਂਬਰੀ ਟੀਮ ਨੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦਾ ਦੌਰਾ ਕੀਤਾ। ਕਿਸ ਦੌਰਾਨ ਕੇਂਦਰੀ ਟੀਮ ਵਿੱਚ ਸ਼ਾਮਲ ਖੇਤੀ ਮਾਹਿਰਾਂ ਨੇ ਜਿੱਥੇ ਇਨ੍ਹਾਂ ਸੂਬਿਆਂ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਥੇ ਹੀ ਕਿਸਾਨਾਂ ਤੋਂ ਵੀ ਯੂਰੀਆ ਖਾਦ ਦੀ ਖਪਤ ਵਧਣ ਦੇ ਕਾਰਨਾਂ ਵਾਲੇ ਪੁੱਛ ਪੜਤਾਲ ਕੀਤੀ। ਪੰਜਾਬ ਅੰਦਰ ਬਠਿੰਡਾ ਅਤੇ ਗੁਰਦਾਸਪੁਰ ਵਿੱਚ ਕੇਂਦਰੀ ਟੀਮ ਨੇ ਦੌਰਾ ਕੀਤਾ। ਡਾਕਟਰ ਜੇਯੰਤ ਰਮਨ ਏਡੀ ਐਨਸੀਓਐਨਐਫ, ਡਾਕਟਰ ਅਭਿਨੰਦਨ ਕੇਆਰ ਸਵਰਨਕਾਰ ਏਡੀ ਓਐਲ ਡਾਇਰੈਕਟੋਰੇਟ ਐਕਸਟੈਂਸ਼ਨ ਅਤੇ ਡਾਕਟਰ ਮਨਮੋਹਨ ਏਐਸਓ ਡੀਓਐਫ ਦੇ ਅਧਾਰਤ ਟੀਮ ਬਠਿੰਡਾ ਦੇ ਮੁੱਖ ਖੇਤੀਬਾੜੀ ਦਫਤਰ ਪੁੱਜੀ। ਇਥੇ ਉਨ੍ਹਾਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪ੍ਰੀਤ ਪਾਲ ਕੌਰ ਨਾਲ ਯੂਰੀਆ ਦੀ ਖਪਤ ਵਧਣ ਸਬੰਧੀ ਚਰਚਾ ਕੀਤੀ ਅਤੇ ਇਸਦੇ ਕਾਰਨਾਂ ਬਾਰੇ ਪੜਤਾਲ ਕੀਤੀ। ਇਸ ਤੋਂ ਬਾਅਦ ਕੇਂਦਰੀ ਟੀਮ ਨੇ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਪੁੱਜ ਕੇ ਕਿਸਾਨਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ ਅਤੇ ਯੂਰੀਆ ਖਾਦ ਦੀ ਖਪਤ ਵਧਣ ਦੇ ਕਾਰਨਾਂ ਬਾਰੇ ਪੁੱਛਿਆ।
ਹਾਲਾਂਕਿ ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਮਾਲਵਾ ਖੇਤਰ ਵਿੱਚ ਨਰਮੇ ਹੇਠ ਰਕਬਾ ਘਟ ਕੇ ਝੋਨੇ ਹੇਠ ਚਲਾ ਗਿਆ ਹੈ, ਜਿਸ ਕਾਰਨ ਯੂਰੀਆ ਖਾਦ ਦੀ ਖਪਤ ਵਧੀ ਹੈ। ਕੁਝ ਕਿਸਾਨਾਂ ਦਾ ਤਰਕ ਸੀ ਕਿ ਖਾੜੀ ਦੇਸ਼ਾਂ ਵਿੱਚ ਲੱਗੀ ਜੰਗ ਕਾਰਨ ਡਰਦੇ ਮਾਰੇ ਕਿਸਾਨਾਂ ਨੇ ਪਹਿਲਾਂ ਹੀ ਵੱਡੀ ਪੱਧਰ ’ਤੇ ਯੂਰੀਆ ਖਾਦ ਖਰੀਦ ਕੇ ਸਟੋਰ ਕਰ ਲਈ ਸੀ, ਜਿਸ ਕਾਰਨ ਹੀ ਯੂਰੀਆ ਦੀ ਖਪਤ ਵਧੀ ਹੈ। ਟੀਮ ਨੇ ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਵੀ ਖੇਤੀਬਾੜੀ ਅਧਿਕਾਰੀਆਂ ਤੇ ਕਿਸਾਨਾਂ ਨਾਲ ਯੂਰੀਆ ਦੀ ਖਪਤ ਵਧਣ ਦੇ ਕਾਰਨ ਸਬੰਧੀ ਗੱਲਬਾਤ ਕਰਦਿਆਂ ਮਾਮਲੇ ਦੀ ਜਾਂਚ ਕੀਤੀ। ਇਸ ਤਰ੍ਹਾਂ ਇਕ ਹੋਰ ਕੇਂਦਰੀ ਟੀਮ ਨੇ ਹਰਿਆਣਾ ਦੇ ਜੀਂਦ ਅਤੇ ਕਰਨਾਲ ਦਾ ਦੌਰਾ ਵੀ ਕੀਤਾ। ਕੇਂਦਰੀ ਸਰਕਾਰ ਦੀ ਟੀਮ ਵਿੱਚ ਸ਼ਾਮਲ ਡਾਕਟਰ ਪ੍ਰਿਅੰਕਾ ਮਹਿਤਾ ਏਡੀ, ਐਸੀਓਐਨਐਫ਼, ਡਾਕਟਰ ਅਨਿਲ ਕੁਮਾਰ ਰੋਹਿਲਾ ਅਸਿਸਟੈਂਟ ਪ੍ਰੋਫੈਸਰ ਐਕਸਟੈਂਸ਼ਨ ਐਜੂਕੇਸ਼ਨ ਈਈਆਈ ਨੀਲੋਖੇਰੀ ਨੇ ਉਥੋਂ ਦੇ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਨਾਲ ਦੀ ਗੱਲਬਾਤ ਕੀਤੀ ਅਤੇ ਯੂਰੀਆ ਖਾਦ ਦੀ ਵਧੀ ਖਪਤ ਦੀ ਜਾਣਕਾਰੀ ਲਈ। ਕੇਂਦਰ ਸਰਕਾਰ ਦੀ ਇਕ ਹੋਰ ਟੀਮ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਅਤੇ ਹਨੂੰਮਾਨ ਗੇੜ ਖੇਤਰ ਵਿੱਚ ਪੁੱਜੀ। ਟੀਮ ਵਿੱਚ ਸ਼ਾਮਲ ਐਨਐਸ ਗਹਿਲੋਤ ਐਸਐਸਓ ਐਸਐਸਯੂਐਸਆਈ ਅਤੇ ਡਾਕਟਰ ਐਸਆਰ ਵਰਮਾ ਅਸਿਸਟੈਂਟ ਪ੍ਰੋਫੈਸਰ ਐਕਟੈਂਸ਼ਨ ਐਜ਼ੂਕੇਸ਼ਨ, ਸ਼ਿਵ ਖੁਸ਼ਮੀਨਾ ਏਐਸਓ ਡੀਓਐਫ ਨੇ ਵੀ ਰਾਜਸਥਾਨ ਦੇ ਖੇਤੀਬਾੜੀ ਅਧਿਕਾਰੀਆਂ ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਯੂਰੀਆ ਦੀ ਖਪਤ ਵਧਣ ਦੇ ਕਾਰਨਾਂ ਬਾਰੇ ਪੁੱਛਿਆ। ਕੇਂਦਰੀ ਟੀਮ ਵਿੱਚ ਸ਼ਾਮਲ ਡਾਕਟਰ ਮਨਮੋਹਨ ਨੇ ਦੱਸਿਆ ਕਿ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਯੂਰੀਆ ਦੀ ਖਪਤ ਇੱਕਦਮ ਵੱਧ ਗਈ ਹੈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਵੱਖ ਵਖ ਟੀਮਾਂ ਨੇ ਇਨ੍ਹਾਂ ਖੇਤਰਾਂ ਦਾ ਦੌਰਾ ਕਰਕੇ ਯੂਰੀਆ ਖਾਦ ਦੀ ਖਪਤ ਦੇ ਕਾਰਨਾਂ ਦੀ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੀ ਜਿਆਦਾ ਖਪਤ ਦੇ ਕਾਰਨਾਂ ਦੀ ਰਿਪੋਰਟ ਉਹ ਕੇਂਦਰ ਸਰਕਾਰ ਨੂੰ ਸੌਂਪਣਗੇ। ਬਠਿੰਡਾ ਦੀ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਕਿਸਾਨ ਸਾਲ ਵਿੱਚ ਤਿੰਨ ਵਾਰ ਯੂਰੀਆ ਖਾਦ ਦੀ ਲੋੜ ਪੈਣ ’ਤੇ ਖਰੀਦ ਕਰਦੇ ਹਨ, ਪਰ ਇਸ ਵਾਰ ਖਾੜੀ ਦੇਸ਼ਾਂ ਵਿਚ ਜੰਗ ਲੱਗਣ ਤੋਂ ਡਰੇ ਕਿਸਾਨਾਂ ਨੇ ਇਕ ਵਾਰ ਹੀ ਅਪ੍ਰੈਲ ਵਿੱਚ ਯੂਰੀਆ ਖਾਦ ਖਰੀਦ ਕਰਕੇ ਜਮਾਂ ਕਰ ਲਈ, ਜਿਸ ਕਾਰਨ ਅੰਕੜਿਆਂ ਵਿੱਚ ਖਪਤ ਦਾ ਵਾਧਾ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2 ਲੱਖ 10 ਹਜਾਰ ਮੀਟਰਕ ਟਨ ਯੂਰੀਆ ਖਾਦ ਦੀ ਜ਼ਿਲ੍ਹੇ ਅੰਦਰ ਖਪਤ ਹੋਈ ਸੀ ਪਰ ਇਸ ਵਾਰ 2 ਲੱਖ 15 ਮੀਟਰਕ ਟਨ ਯੂਰੀਆ ਖਾਦ ਦੀ ਖਪਤ ਹੋਈ ਹੈ।