ਸੀਬੀਐਸਈ ਦੀ ਦਸਵੀਂ ਜਮਾਤ ਦੀ ਸਲਾਨਾ ਪ੍ਰਰੀਖਿਆ ਸ਼ੁਰੂ, ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ
ਸੀਬੀਐਸਈ ਵੱਲੋਂ ਦਸਵੀਂ ਜਮਾਤ ਦੀ ਸਾਲਾਨਾ ਪ੍ਰਰੀਖਿਆ ਸ਼ੁਰੂ ਹੋ ਗਈ ਹੈ। ਇਸ ਨੂੰ ਅੱਜ ਵੱਡੀ ਗਿਣਤੀ 'ਚ ਵਿਦਿਆਰਥੀਆਂ ਵੱਲੋਂ ਪ੍ਰਰੀਖਿਆ ਦਿੱਤੀ ਗਈ ਅਤੇ ਵਿਦਿਆਰਥੀਆਂ 'ਚ ਕਾਫ਼ੀ
Publish Date: Mon, 27 Feb 2023 05:10 PM (IST)
Updated Date: Mon, 27 Feb 2023 05:10 PM (IST)
ਸੁਰਿੰਦਰ ਲਾਲੀ, ਮਾਨਸਾ : ਸੀਬੀਐਸਈ ਵੱਲੋਂ ਦਸਵੀਂ ਜਮਾਤ ਦੀ ਸਾਲਾਨਾ ਪ੍ਰਰੀਖਿਆ ਸ਼ੁਰੂ ਹੋ ਗਈ ਹੈ। ਇਸ ਨੂੰ ਅੱਜ ਵੱਡੀ ਗਿਣਤੀ 'ਚ ਵਿਦਿਆਰਥੀਆਂ ਵੱਲੋਂ ਪ੍ਰਰੀਖਿਆ ਦਿੱਤੀ ਗਈ ਅਤੇ ਵਿਦਿਆਰਥੀਆਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਹਿਰ ਦੇ ਵਿੱਦਿਆ ਭਾਰਤੀ ਸਕੂਲ, ਡੀਏਵੀ ਸਕੂਲ ਅਤੇ ਕੈਂਬਰਿਜ਼ ਪਬਲਿਕ ਸਕੁੂਲ ਵਿਖੇ ਸੈਂਟਰ ਬਣਾਏ ਗਏ ਹਨ ਜਿਸ ਲਈ ਵੱਡੀ ਗਿਣਤੀ ਵਿੱਚ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਪ੍ਰਰੀਖਿਆ ਦੇਣ ਵਾਲੇ ਵਿਦਿਆਰਥੀਆਂ ਨਾਲ ਇਸ ਸਬੰਧ 'ਚ ਗੱਲਬਾਤ ਕੀਤੀ ਗਈ ਤਾਂ ਜ਼ਿਆਦਾਤਰ ਬੱਚਿਆਂ ਨੇ ਪੇਪਰ ਦੇ ਵਧੀਆ ਹੋਣ ਦੀ ਗੱਲ ਕਹੀ।
ਪੇਪਰ ਅੰਗਰੇਜ਼ੀ, ਪਰ ਸੌਖਾ ਸੀ : ਵਿਦਿਆਰਥਣ ਜਸ਼ਨਦੀਪ ਕੌਰ
ਭਾਈ ਬਹਿਲੋ ਪਬਲਿਕ ਸਕੂਲ ਫ਼ਫ਼ੜੇ ਭਾਈਕੇ ਦੀ ਦਿਆਰਥਣ ਜਸ਼ਨਦੀਪ ਕੌਰ ਦਾ ਕਹਿਣਾ ਸੀ ਕਿ ਅੱਜ ਅੰਗਰੇਜ਼ੀ ਵਿਸ਼ੇ ਦਾ ਪੇਪਰ ਕਾਫ਼ੀ ਸੁਖਾਲਾ ਸੀ ਤੇ ਇਹ ਪ੍ਰਸ਼ਨਾਂ ਦੇ ਉੱਤਰ ਅਸਾਨੀ ਨਾਲ ਦੇ ਦਿੱਤੇ। ਅੰਗਰੇਜ਼ੀ ਦੇ ਪੇਪਰ ਪਹਿਲਾਂ ਘਬਰਾਹਟ ਸੀ ਪਰ ਪੇਪਰ ਵਧੀਆ ਹੋਣ 'ਤੇ ਇਹ ਦੂਰ ਹੋ ਗਈ।
--------
ਵਧੀਆ ਪੇਪਰ ਹੋਣ ਦੀ ਹੈ ਖੁਸ਼ੀ : ਵਿਦਿਆਰਥਣ ਰਣਦੀਪ ਕੌਰ
ਵਿਦਿਆਰਥਣ ਰਣਦੀਪ ਕੌਰ ਦਾ ਕਹਿਣਾ ਸੀ ਕਿ ਉਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਇਹ ਪੇਪਰ ਵਧੀਆ ਹੋਇਆ ਹੈ ਤੇ ਇਸ ਵਿਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਉਮੀਦ ਜਤਾਈ ਕਿ ਪੇਪਰ ਬਹੁਤ ਹੀ ਵਧੀਆ ਹੋਇਆ ਹੈ, ਜਿਸ ਦੀ ਖੁਸ਼ੀ ਹੈ।
--------
ਪੇਪਰ ਦੀ ਤਿਆਰੀ ਦੇਰ ਰਾਤ ਤੇ ਸਵੇਰ ਉੱਠ ਕੀਤੀ : ਵਿਦਿਆਰਥਣ ਮਨਪ੍ਰਰੀਤ ਕੌਰ
ਵਿਦਿਆਰਥਣ ਮਨਪ੍ਰਰੀਤ ਕੌਰ ਦਾ ਕਹਿਣਾ ਹੈ ਕਿ ਪੇਪਰ ਉਨਾਂ੍ਹ ਦਾ ਵਧੀਆ ਹੋਇਆ ਹੈ। ਜਿਸ ਤਰਾਂ੍ਹ ਲੱਗ ਰਿਹਾ ਸੀ ਕਿ ਪੇਪਰ ਅੌਖਾ ਆਵੇਗਾ ਅਤੇ ਉਨਾਂ੍ਹ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ, ਪਰ ਅਜਿਹਾ ਨਹੀਂ ਸੀ। ਉਨਾਂ੍ਹ ਨਾਲ ਇਹ ਵੀ ਕਿਹਾ ਕਿ ਪੇਪਰ ਦੀ ਤਿਆਰੀ ਉਨਾਂ੍ਹ ਦੇਰ ਰਾਤ ਤਕ ਅਤੇ ਿਫ਼ਰ ਸਵੇਰੇ ਜਲਦੀ ਉੱਠ ਕੇ ਕੀਤੀ ਹੋਈ ਸੀ।
-------
ਪੇਪਰਾਂ ਦੀ ਤਿਆਰੀ ਲਈ ਦਿਨ, ਰਾਤ ਕਰ ਰਹੇ ਹਾਂ ਮਿਹਨਤ : ਸੁਖਮਨਰੀਤ ਕੌਰ
ਸੁਖਮਨਰੀਤ ਕੌਰ ਦਾ ਕਹਿਣਾ ਹੈ ਕਿ ਉਹ ਪੇਪਰਾਂ ਦੀ ਤਿਆਰੀ ਲਈ ਦਿਨ ਰਾਤ ਮਿਹਨਤ ਕਰ ਰਹੇ ਸਨ। ਉਨਾਂ੍ਹ ਕਿਹਾ ਕਿ ਅੱਜ ਦਾ ਪੇਪਰ ਬਹੁਤ ਵਧੀਆ ਹੋ ਗਿਆ ਹੈ। ਉਹ ਅਗਲੇ ਪੇਪਰ ਵੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਕੇ ਦੇਣਗੇ। ਉਨਾਂ੍ਹ ਕਿਹਾ ਕਿ ਉਹ ਪੇਪਰਾਂ ਦੀ ਤਿਆਰੀ ਲਈ ਦਿਨ, ਰਾਤ ਇੱਕ ਕਰ ਦੇਣਗੇ । ਉਨਾਂ੍ਹ ਸੈਂਟਰ ਸਟਾਫ਼ ਦੀ ਵੀ ਸ਼ਲਾਘਾ ਕਰਦਿਆਂ ਕਿ ਸਟਾਫ਼ ਵੱਲੋ ਵੀ ਵਿਦਿਆਰਥੀਆ ਨਾਲ ਵਧੀਆ ਵਿਹਾਰ ਕੀਤਾ ਜਾਦਾ ਹੈ ।