ਬਿਜਲੀ ਸਪਲਾਈ ਕਈ ਇਲਾਕਿਆਂ ’ਚ ਭਲਕੇ ਰਹੇਗੀ ਬੰਦ
ਬਿਜਲੀ ਸਪਲਾਈ
Publish Date: Fri, 09 Jan 2026 06:07 PM (IST)
Updated Date: Fri, 09 Jan 2026 06:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਿਜਲੀ ਸਪਲਾਈ 11 ਜਨਵਰੀ 2026 ਨੂੰ ਕਈ ਇਲਾਕਿਆਂ ’ਚ ਠੱਪ ਰਹੇਗੀ। ਇਸ ਦੀ ਜਾਣਕਾਰੀ ਇੰਜ. ਅੰਮ੍ਰਿਤਪਾਲ ਸਿੰਘ, ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਇੰਜ. ਮਨਜੀਤ ਸਿੰਘ ਜੇਈ ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 11 ਜਨਵਰੀ 2026 ਨੂੰ ਸਵੇਰੇ 10 ਵਜੇ ਤੋਂ 5 ਵਜੇ ਤਕ ਕਾਲਜ ਰੋਡ ਫੀਡਰ ਤੋਂ ਚੱਲਦੇ ਏਰੀਆ ਕਾਲਜ ਰੋਡ, ਆਟੋ ਮਾਰਕੀਟ, ਨਹਿਰੂ ਕਾਲਜ, ਨਿਧਾਨ ਨਗਰ, ਕੁੱਝ ਏਰੀਆ ਕੇਸਰ ਵਕੀਲ ਵਾਲੀ ਗਲੀ, ਬਰਨਾਲਾ ਰੋਡ ਫੀਡਰ ਤੋਂ ਚੱਲਦੇ ਏਰੀਆ ਠੂਠਿਆਂਵਾਲੀ ਰੋਡ, ਅਰਵਿੰਦ ਨਗਰ, ਜੰਨਮ ਇਨਕਲੇਵ, ਸਿੱਧੂ ਹਸਪਤਾਲ ਦੀ ਬੈਕ ਸਾਈਡ, ਕੋਟਲੱਲੂ ਏਪੀ ਫੀਡਰ ਤੋਂ ਚੱਲਦੇ ਏਰੀਆ, ਕੋਟਲੱਲੂ ਅਤੇ ਲੱਲੂਆਣਾ ਰੋਡ ਦੀ ਮੋਟਰਾਂ ਵਾਲੀ ਸਪਲਾਈ, ਕੋਟ ਦਾ ਟਿੱਬਾ ਫੀਡਰ ਤੋਂ ਚੱਲਦੇ ਏਰੀਆ ਆਰਿਆ ਸਕੂਲ ਵਾਲਾ ਏਰੀਆ, ਕੋਰਟ ਕੰਪਲੈਕਸ, ਡੀਸੀ ਕੰਪਲੈਕਸ ਸਮੇਤ ਕੋਰਟ ਦੇ ਅੰਦਰ ਵਾਲੀ ਬਿਜਲੀ ਦਾ ਏਰੀਆ ਏਪੀਡੀਆਰਪੀ ਵੱਲੋਂ ਨਵੇਂ ਫੀਡਰ ਦੀ ਕੇਬਲ ਪਾਉਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।