ਸ਼ਹਿਰ ਨਿਵਾਸੀਆਂ ਦੀਆਂ ਮੁਸ਼ਕਿਲਾਂ ਲਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਸ਼ਹਿਰ ਨਿਵਾਸੀਆਂ ਦੀਆਂ ਮੁਸ਼ਕਲਾਂ ਲਈ ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੈ ਕੁਮਾਰ ਸਿੰਗਲਾ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੀਮ ਸੈਨ ਝੇਰਿਆਂ ਵਾਲੀ ਦੀ ਦੁਕਾਨ ਤੇ ਪਹੁੰਚੇ, ਜਿੱਥੇ ਸਾਰੇ ਦੁਕਾਨਾਦਾਰਾਂ ਨੇ ਭਰਵੀਂ ਹਾਜ਼ਰੀ ਲਗਵਾਈ ਅਤੇ ਉਨ੍ਹਾਂ ਦਾ ਇੱਥੇ ਆਉਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੈਨ ਸੈਨ ਝੇਰਿਆਂ ਵਾਲੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸ਼ਹਿਰ ਵਾਸੀਆਂ ਨੇ ਡਾ. ਵਿਜੈ ਸਿੰਗਲਾ ਨੂੰ ਸ਼ਹਿਰ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਿਵੇਂ ਅੱਗਰਸੈਨ ਮਾਰਗ (ਕੱਸੀ ਵਾਲੀ ਸੜਕ) ਬਣਾਉਣੀ, ਪੁਰਾਣੀਆਂ ਦਾਣਾ ਮੰਡੀਆਂ ਦੀ ਮੁਰੰਮਤ, ਪੁਰਾਣੀ ਅਨਾਜ ਮੰਡੀ ਵਿੱਚ ਬਣੇ ਪਖਾਨਿਆਂ ਦੀ ਮੁਰੰਮਤ, ਸੀਵਰੇਜ ਦੇ ਮੈਨ ਹੋਲਾਂ ਦੀ ਮੁਰੰਮਤ, ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨਵੀਆਂ ਬਣਾਉਣੀਆਂ ਅਤੇ ਹੋਰ ਅਜਿਹੀਆਂ ਕਈ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਇਸ ਗੱਲੋਂ ਵਿਸ਼ੇਸ਼ ਤੌਰ ‘ਤੇ ਹਾਰਦਿਕ ਧੰਨਵਾਦ ਵੀ ਕੀਤਾ, ਜੋ ਕਿ ਡਾਕਟਰ ਵਿਜੈ ਸਿੰਗਲਾ ਵਿਧਾਇਕ ਦੇ ਪੁਰਜ਼ੋਰ ਯਤਨਾਂ ਸਦਕਾ ਸ਼ਹਿਰ ਦੀ ਸੀਵਰੇਜ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਜੋ ਬੀੜਾ ਚੁੱਕ ਕੇ ਸ਼ਹਿਰ ਦੇ ਸੀਵਰੇਜ਼ ਦੇ ਹੱਲ ਲਈ ਪ੍ਰਾਜੈਕਟ ਲਿਆਂਦਾ ਅਤੇ 31 ਮਾਰਚ ਤੱਕ ਪੂਰਾ ਹੋ ਜਾਵੇਗਾ। ਇਸ ਦੇ ਚੱਲਣ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਸਮੱਸਿਆ ਕਰਕੇ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਇਸ ਮੌਕੇ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀਆਂ ਜੋ ਵੀ ਸਮੱਸਿਆਵਾਂ ਹਨ। ਕੁਝ ਕੁ ਤਾਂ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਤੇ ਬਾਕੀ ਰਹਿੰਦੇ ਕੰਮ ਵੀ ਜਲਦੀ ਹੀ ਨੇਪਰੇ ਚੜ੍ਹਾਏ ਜਾਣਗੇ। ਇਸ ਤੋਂ ਇਲਾਵਾ ਡਾ. ਵਿਜੈ ਸਿੰਗਲਾ ਦੀ ਪਬਲਿਕ ਮਿਲਣੀ ਵਿੱਚ ਹਾਜ਼ਰ ਵਿਅਕਤੀਆਂ, ਦੁਕਾਨਦਾਰਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਹਲਕੇ ਦੇ ਵਿਧਾਇਕ ਕੋਲ ‘ਆਪ’ ਦੇ ਟਰੇਡ ਵਿੰਗ ਦੇ ਪ੍ਰਧਾਨ ਯੂਥ ਆਗੂ ਰਮਨ ਗੋਇਲ, ਦੀਪੂ ਮੰਢਾਲੀ ਵਾਲੇ ਜੋ ਕਿ ਸ਼ਹਿਰ ਦੇ ਉੱਘੇ ਆੜ੍ਹਤੀਏ ਤੇ ਵਧੀਆ ਵਪਾਰੀ ਸਨ ਅਤੇ ਇੰਨ੍ਹਾਂ ਦੇ ਇਲਾਕੇ ਦੇ ਕਿਸਾਨਾਂ ਨਾਲ ਬਹੁਤ ਵਧੀਆ ਸਬੰਧ ਹਨ, ਨੂੰ ਮਾਰਕਿਟ ਕਮੇਟੀ ਮਾਨਸਾ ਦਾ ਚੇਅਰਮੈਨ ਬਣਾਉਣ ਦੀ ਪੁਰਜ਼ੋਰ ਮੰਗ ਰੱਖੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਬਿਰਲਾ ਪ੍ਰਧਾਨ ਸਿਟੀ-1, ਆਮ ਆਦਮੀ ਪਾਰਟੀ, ਇੰਦਰਜੀਤ ਉੱਭਾ, ਤਰਸੇਮ ਮਿੱਢਾ ਪ੍ਰਧਾਨ ਪੈਸਟੀਸਾਈਡ ਯੂਨੀਅਨ, ਸੁਰੇਸ਼ ਨੰਦਗੜੀਆਂ, ਰੂਲਦੂ ਰਾਮ ਨੰਦਗੜੀਆ, ਵਿਨੇ ਪਾਲ, ਚੰਦਰ ਕਾਂਤ ਕੂਕੀ, ਆਸ਼ੂ ਬਾਂਸਲ ਚੇਅਰਮੈਨ ਟਰੇਡਵਿੰਗ, ਮਨੋਜ ਗੋਇਲ ਆਗੂ ਆਮ ਆਦਮੀ ਪਾਰਟੀ, ਆਸ਼ੂ ਚਾਂਦਪੁਰੀਆ, ਸੁਮੀਤ ਕੁਮਾਰ ਸ਼ੈਲੀ ਪ੍ਰਧਾਨ ਰਾਈਸ ਮਿਲਰਜ, ਸੁਭਾਸ਼ ਅੱਕਾਂਵਾਲੀ, ਗੌਰਵ ਕੁਮਾਰ ਗਿੰਨੀ, ਰਮੇਸ਼ ਕੁਮਾਰ ਕੋਕ, ਅਸ਼ਵਨੀ ਰਾਜੂ, ਨਾਨਕ ਮੱਲ, ਸੁਰੇਸ਼ ਕੁਮਾਰ ਝੱਲਬੂਟੀ, ਸੁਰਿੰਦਰ ਗੋਲਡੀ, ਬੱਬੂ ਰੜ੍ਹ ਵਾਲੇ, ਪ੍ਰੇਮ ਕੋਟ ਵਾਲੇ ਆਦਿ ਹਾਜ਼ਰ ਸਨ।