Bathinda News : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਲਾਇਆ ਧਰਨਾ
ਭਾਵੇਂ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਯੁੱਧ ਦਾ ਐਲਾਨ ਕੀਤਾ ਹੈ, ਪਰ ਜਮੀਨੀ ਪੱਧਰ ਤੇ ਨਸ਼ਾ ਹੋਰ ਜਿਆਦਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਜਿਸ ਕਾਰਨ ਨਿੱਤ ਦਿਨ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ।
Publish Date: Wed, 26 Nov 2025 06:12 PM (IST)
Updated Date: Wed, 26 Nov 2025 06:14 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਭਾਵੇਂ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਯੁੱਧ ਦਾ ਐਲਾਨ ਕੀਤਾ ਹੈ, ਪਰ ਜਮੀਨੀ ਪੱਧਰ ਤੇ ਨਸ਼ਾ ਹੋਰ ਜਿਆਦਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਜਿਸ ਕਾਰਨ ਨਿੱਤ ਦਿਨ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ।
ਅਜਿਹਾ ਹੀ ਇਕ ਮਾਮਲਾ ਮੌੜ ਕਲਾਂ ਵਿਖੇ ਸਾਹਮਣੇ ਆਇਆ ਹੈ, ਜਦ ਇਕ ਨੌਜਵਾਨ ਸਿਕੰਦਰ ਸਿੰਘ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਥਾਣਾ ਮੌੜ ਅੱਗੇ ਧਰਨਾ ਲਗਾ ਦਿੱਤਾ ਅਤੇ ਮੰਗ ਕੀਤੀ ਕਿ ਜਿਸ ਮੈਡੀਕਲ ਸਟੋਰ ਤੋਂ ਇਹ ਨੌਜਵਾਨ ਨਸ਼ਾ ਲੈ ਕੇ ਆਇਆ ਸੀ, ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਬਹੁਜਨ ਸਮਾਜ ਪਾਰਟੀ ਦੇ ਆਗੂ ਗੁਰਮੇਲ ਸਿੰਘ ਮੌੜ ਖੁਰਦ ਨੇ ਕਿਹਾ ਕਿ ਮੌੜ ਸ਼ਹਿਰ ਅੰਦਰ ਨਸ਼ਾ ਬਹੁਤ ਜਿਆਦਾ ਵਿਕ ਰਿਹਾ ਹੈ।
ਕੁਝ ਮੈਡੀਕਲ ਸਟੋਰਾਂ ਵਾਲੇ ਦੀ ਨਸ਼ਿਆਂ ਦੀ ਗੋਲੀਆਂ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਸ ਮੈਡੀਕਲ ਸਟੋਰ ਬਾਰੇ ਵੀ ਪੁਲਿਸ ਨੂੰ ਦੱਸ ਦਿੱਤਾ ਹੈ, ਜਿਸ ਤੋਂ ਇਹ ਨੌਜਵਾਨ ਨਸ਼ਾ ਲੈ ਕੇ ਆਇਆ ਸੀ । ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ ਅਤੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਗੱਲਬਾਤ ਚੱਲ ਰਹੀ ਸੀ। ਲਾਸ਼ ਨੂੰ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਭੇਜਿਆ ਗਿਆ ਹੈ।