Bathinda News : ਆਵਾਰਾ ਕੁੱਤਿਆਂ ਦੇ ਝੁੰਡ ਨੇ 8 ਸਾਲਾ ਬੱਚੀ ਨੂੰ ਨੋਚਿਆ, ਹਾਲਤ ਗੰਭੀਰ
ਪਿੰਡ ਭਾਗੂ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਵਿੱਚ ਆਪਣੇ ਘਰ ਦੇ ਨੇੜੇ ਖੇਡ ਰਹੀ ਅੱਠ ਸਾਲਾ ਬੱਚੀ ’ਤੇ 8-10 ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤੇ ਬੱਚੀ ਨੂੰ ਨੋਚਦੇ ਹੋਏ ਖੇਤਾਂ ਵੱਲ ਲੈ ਗਏ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
Publish Date: Mon, 09 Feb 2026 09:06 PM (IST)
Updated Date: Mon, 09 Feb 2026 09:08 PM (IST)
ਸਟਾਫ ਰਿਪੋਰਟਰ, ਬਠਿੰਡਾ : ਪਿੰਡ ਭਾਗੂ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਵਿੱਚ ਆਪਣੇ ਘਰ ਦੇ ਨੇੜੇ ਖੇਡ ਰਹੀ ਅੱਠ ਸਾਲਾ ਬੱਚੀ ’ਤੇ 8-10 ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤੇ ਬੱਚੀ ਨੂੰ ਨੋਚਦੇ ਹੋਏ ਖੇਤਾਂ ਵੱਲ ਲੈ ਗਏ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਜ਼ਖ਼ਮੀ ਬੱਚੀ ਦੀ ਪਛਾਣ ਸੁਖਪ੍ਰੀਤ ਕੌਰ (8) ਪੁੱਤਰੀ ਬੂਟਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ ਸੁਖਪ੍ਰੀਤ ਕੌਰ ਆਪਣੇ ਘਰ ਦੇ ਨੇੜੇ ਖੇਡ ਰਹੀ ਸੀ। ਇਸ ਦੌਰਾਨ ਅਚਾਨਕ 8-10 ਆਵਾਰਾ ਕੁੱਤਿਆਂ ਦਾ ਝੁੰਡ ਉੱਥੇ ਆ ਗਿਆ ਅਤੇ ਬੱਚੀ ’ਤੇ ਹਮਲਾ ਕਰ ਦਿੱਤਾ। ਕੁੱਤੇ ਬੱਚੀ ਨੂੰ ਘਸੀਟਦੇ ਹੋਏ ਖੇਤਾਂ ਵੱਲ ਲੈ ਗਏ ਜਿੱਥੇ ਬੱਚੀ ਨੂੰ ਬੇਰਹਿਮੀ ਨਾਲ ਨੋਚਿਆ, ਜਿਸ ਕਾਰਨ ਬੱਚੀ ਗੰਭੀਰ ਜ਼ਖ਼ਮ ਹੋ ਗਈ।
ਬੱਚੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਰੌਲਾ ਪਾਇਆ ਤੇ ਕਿਸੇ ਤਰ੍ਹਾਂ ਕੁੱਤਿਆਂ ਨੂੰ ਭਜਾ ਕੇ ਬੱਚੀ ਨੂੰ ਬਚਾਇਆ। ਇਸ ਤੋਂ ਬਾਅਦ ਬੱਚੀ ਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਹਸਪਤਾਲ ਦੇ ਸੂਤਰਾਂ ਮੁਤਾਬਕ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ।