ਬਲਕੌਰ ਸਿੰਘ ਦਾ ਸਰਕਾਰ ਨੂੰ ਤਿੱਖਾ ਸਵਾਲ: 'ਮੂਸੇਵਾਲਾ ਦੀ ਸੁਰੱਖਿਆ ਘਟਾਈ, ਪਰ ਭ੍ਰਿਸ਼ਟਾਚਾਰੀਆਂ ਨੂੰ ਦਿੱਤੇ ਗੰਨਮੈਨ'
ਇਸ ਸਰਕਾਰ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ, ਟੈਕਸ ਭਰਨ ਵਾਲੇ, ਮਿਹਨਤਕਸ਼ ਪੰਜਾਬੀਆਂ ਅਤੇ ਵਪਾਰੀਆਂ ਨੂੰ ਸੁਰੱਖਿਆ ਦੇਣਾ ਖਜ਼ਾਨੇ ’ਤੇ ਬੋਝ ਲੱਗਦਾ ਹੈ, ਜਦਕਿ ਅਸਲ ਹੱਕਦਾਰ ਤਾਂ ਉਹੀ ਹਨ। ਪਰ ਇਸ ਸਰਕਾਰ ਲਈ ਤਾਂ ਦਿੱਲੀ ਦੇ ਲੀਡਰਾਂ ਅਤੇ ਭ੍ਰਿਸ਼ਟਾਚਾਰ ਦੇ ਸਾਥੀਆਂ ਨੂੰ ਸੁਰੱਖਿਆ ਦੇਣਾ ਪਹਿਲ ਹੈ।
Publish Date: Wed, 13 May 2026 11:14 AM (IST)
Updated Date: Wed, 13 May 2026 11:43 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ। ਵਿਜੀਲੈਂਸ ਰਿਸ਼ਵਤ ਮਾਮਲੇ ਵਿੱਚ ਦਲਾਲੀ ਕਰਨ ਵਾਲੇ ਪਿਉ, ਪੁੱਤ ਨੂੰ ਭਗਵੰਤ ਮਾਨ ਸਰਕਾਰ ਨੇ ਦੋ ਗੰਨਮੈਨ ਦਿੱਤੇ ਹੋਏ ਸਨ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਪਾਈ ਹੈ।
ਪੋਸਟ ’ਚ ਉਨ੍ਹਾਂ ਕਿਹਾ ਹੈ ਕਿ ਇਹੀ ਸਰਕਾਰ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਤਾਇਨਾਤ 2 ਗੰਨਮੈਨ ਵਾਪਸ ਲੈ ਕੇ ਸੁਰੱਖਿਆ ਖਰਚਾ ਘਟਾਉਣ ਦਾ ਡਰਾਮਾ ਕਰਦੀ ਰਹੀ, ਜਦਕਿ ਦਿੱਲੀ ਇੰਟੈਲੀਜੈਂਸ ਤੱਕ ਨੇ ਸਰਕਾਰ ਨੂੰ ਮੇਰੇ ਪੁੱਤਰ ਦੀ ਸੁਰੱਖਿਆ ਬਾਰੇ ਗੰਭੀਰ ਰਹਿਣ ਲਈ ਚਿਤਾਵਨੀ ਦਿੱਤੀ ਸੀ।