ਬਰੇਟਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਕੱਢੀ ਜਾਗਰੂਕਤਾ ਰੈਲੀ
ਬਰੇਟਾ ਮੰਡੀ ਵਿੱਚ ਪੰਜਾਬ ਸਰਕਾਰ ਅਤੇ ਮੁੱਖ
Publish Date: Mon, 19 Jan 2026 06:47 PM (IST)
Updated Date: Tue, 20 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਨਗਰ ਕੌਂਸਲ ਬਰੇਟਾ ਵਿੱਚੋਂ ਸ਼ੁਰੂ ਕਰ ਕੇ ਸਮੂਹ ਬਰੇਟਾ ਸ਼ਹਿਰ ਵਿੱਚੋਂ ਕੱਢੀ। ਇਸ ਦੀ ਅਗਵਾਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਖ਼ੁਦ ਕੀਤੀ ਗਈ। ਜਾਗਰੂਕਤਾ ਰੈਲੀ ਰਾਹੀਂ ਬਰੇਟਾ ’ਚ ਸੂਬਾ ਸਰਕਾਰ ਵੱਲੋਂ ਪੰਜਾਬ ’ਚ ਵੱਧ ਰਹੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਤੇ ਸੂਬਾ ਸਰਕਾਰ ਨਾਲ ਰਲ ਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸੁਨੇਹਾ ਦਿੱਤਾ। ਸ਼ਹਿਰ ਵਿੱਚੋਂ ਨਸ਼ਿਆਂ ਦਾ ਸਫ਼ਾਇਆ ਕਰਨ ਲਈ ਇਕਜੁੱਟਤਾ ਨਾਲ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ, ਤਾਂ ਜੋ ਪੰਜਾਬ ਵਿੱਚੋਂ ਨਸ਼ਿਆਂ ਦੀ ਜੜ੍ਹ ਨੂੰ ਪੁਟਿਆ ਜਾ ਸਕੇ। ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ ਸਿੰਗਲਾ, ‘ਆਪ’ ਦੇ ਸਹਿਰੀ ਪ੍ਰਧਾਨ ਕੇਵਲ ਸ਼ਰਮਾ, ਪੰਜਾਬ ਰਾਜ ਟ੍ਰੇਡਜ਼ ਕਮਿਸ਼ਨ ਦੇ ਚੇਅਰਮੈਨ ਲਲਿਤ ਜੈਨ, ਚੇਅਰਮੈਨ ਮਾਰਕੀਟ ਕਮੇਟੀ ਚਮਕੌਰ ਸਿੰਘ, ਬਲਾਕ ਪ੍ਰਧਾਨ ਕਾਕੂ ਬਰੇਟਾ, ਪ੍ਰੀਤ ਕੁਮਾਰ ਪ੍ਰੀਤਾ, ਕੁਲਵਿੰਦਰ ਸਿੰਘ ਖੁਡਾਲ, ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਛਮਣ ਦਾਸ, ਬੀਸੀ ਵਿੰਗ ਦੇ ਪ੍ਰਧਾਨ ਦਵਿੰਦਰ ਕਟੌਦੀਆ, ਟਰੱਕ ਯੂਨੀਅਨ ਪ੍ਰਧਾਨ ਰਾਜਵੀਰ ਸਿੰਘ, ਟ੍ਰੇਡ ਵਿੰਗ ਤੋਂ ਸੰਦੀਪ ਬੱਗਾ, ਯੁਗੇਸ਼ ਗੁਪਤਾ, ਮਨਿੰਦਰ ਕੁਮਾਰ, ਐੱਸਸੀ ਵਿੰਗ ਦੇ ਰਾਕੇਸ਼ ਕੁਮਾਰ, ਜੀਵਨ ਸਿੰਘ ਅਤੇ ਪਾਰਟੀ ਵਰਕਰ ਪ੍ਰਿੰਸੀਪਲ ਦਰਸ਼ਨ ਸਿੰਘ, ਵਿਕੇਸ ਕੁਮਾਰ, ਲਖਵਿੰਦਰ ਕੁਮਾਰ, ਡਾ. ਸੰਸਾਰ ਸਿੰਘ, ਰਾਜੇਸ਼ ਕੁਮਾਰ, ਨਵਦੀਪ ਸਿੰਗਲਾ, ਗੋਕਲ ਚੰਦ, ਅਮਰੀਕ ਸਿੰਘ, ਸੱਤਪਾਲ, ਰਘਵੀਰ ਗੁੱਡੂ, ਖੇਮ ਚੰਦ, ਮਨੋਹਰ ਕੁਮਾਰ, ਪ੍ਰਵੀਨ ਗੰਗਾ, ਕਪਿਲ ਦੇਵ, ਰਾਮਜੀਤ ਫ਼ੌਜੀ, ਪਾਲਾ ਨੰਬਰਦਾਰ, ਕੇਵਲ ਫੂਲਾ, ਗੁਰਮੇਲ ਸਿੰਘ, ਅਮਜਦ ਖਾਂਨ, ਰਾਹੁਲ ਗਰਗ, ਪੰਕਜ ਸਿੰਗਲਾ, ਲਾਲੀ ਪਾਸਟਰ, ਐੱਮਸੀ ਪ੍ਰਕਾਸ਼ ਸਿੰਘ, ਨਗਰ ਕੌਂਸਲ ਬਰੇਟਾ ਦੇ ਸਮੂਹ ਮੁਲਾਜ਼ਮ ਤੇ ਸ਼ਹਿਰ ਨਿਵਾਸੀ ਮੌਜੂਦ ਰਹੇ।