ਅੰਨਪੂਰਨਾ ਧਾਮ ’ਚ ਸ਼੍ਰੀ ਰਾਮ ਕਥਾ ਦਾ ਸ਼ੁੱਭਆਰੰਭ
ਕਲਸ਼ ਯਾਤਰਾ ‘ਚ ਕਲਸ਼ ਯਾਤਰਾ ‘ਚ
Publish Date: Thu, 22 Jan 2026 07:08 PM (IST)
Updated Date: Thu, 22 Jan 2026 07:09 PM (IST)

- ਜੈਕਾਰਿਆਂ ਨਾਲ ਕੱਢੀ ਕਲਸ਼ ਯਾਤਰਾ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਰਮ ਪੂਜਨ ਸ਼੍ਰੀ ਰਾਜ ਦੇਵਾ ਬ੍ਰਹਮਲੀਨ ਦੀ ਅਪਾਰ ਕ੍ਰਿਪਾ ਨਾਲ ਜੈ ਮਾਂ ਅੰਨਪੂਰਨਾ ਧਾਮ ਵਿੱਚ 15ਵੇਂ ਮੂਰਤੀ ਸਥਾਪਨਾ ਦਿਵਸ ਦੇ ਮੱਦੇਨਜ਼ਰ ਸ਼੍ਰੀ ਰਾਮ ਕਥਾ ਦਾ ਸ਼ੁੱਭਆਰੰਭ ਹੋ ਰਿਹਾ ਹੈ, ਜੋ 30 ਜਨਵਰੀ ਤਕ ਜਾਰੀ ਰਹੇਗਾ ਅਤੇ ਵੱਖ-ਵੱਖ ਦਿਨ ਸ਼ਰਧਾਲੂ ਸ਼ਹਿਰ ਵਾਸੀ ਇੱਥੇ ਪੂਜਨ ਅਤੇ ਵੱਖ-ਵੱਖ ਰਸਮਾਂ ਕਰਨ ਪਹੁੰਚਣਗੇ। ਜੈ ਮਾਂ ਅੰਨ ਪੂਰਨਾ ਧਾਮ ਵੱਲੋਂ ਕੀਤੀ ਜਾ ਰਹੀ ਕਥਾ ਸਬੰਧੀ ਸਜਾਵਟੀ ਕਲਸ਼ ਯਾਤਰਾ ਕੱਢੀ ਗਈ। ਇਸ ਕਲਸ਼ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਕਲਸ਼ ਲੈ ਕੇ ਅਤੇ ਨੌਜਵਾਨ ਧਾਰਮਿਕ ਪ੍ਰਵਚਨ ਕਰਦੇ ਹੋਏ ਸ਼ਾਮਲ ਹੋਏ। ਇਹ ਕਲਸ਼ ਯਾਤਰਾ ਹਨੂੰਮਾਨ ਮੰਦਰ ਤੋਂ ਆਰੰਭ ਹੋ ਕੇ ਵਾਰਡ ਨੰਬਰ 10 ਅਤੇ ਬਾਜ਼ਾਰ ’ਚੋਂ ਲੰਘਦੀ ਹੋਈ ਸ਼੍ਰੀ ਅੰਨ ਪੂਰਨਾ ਮੰਦਰ ’ਚ ਜਾ ਕੇ ਸਮਾਪਤ ਹੋਈ। ਇਸ ਵਿੱਚ ਕਥਾਵਾਚਕ ਡਾ. ਸਵਾਮੀ ਤੀਰਥ ਮਹਾਰਾਜ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਇਸ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਅੰਨ ਪੂਰਨਾ ਧਾਮ ’ਚ ਇਹ ਕਥਾ ਹਫਤਾਭਰ ਚੱਲੇਗੀ। ਇਸ ਕਲਸ਼ ਯਾਤਰਾ ਤੋਂ ਪਹਿਲਾਂ ਇਸ ਦੀ ਜਯੋਤੀ ਪ੍ਰਚੰਡ ਸੰਜੀਵ ਕੁਮਾਰ ਹੰਸ ਭੀਖੀ ਵਾਲੇ, ਨਾਰੀਅਲ ਰਸਮ ਸੋਹਿਤ ਮਾਖਾ ਅਤੇ ਜੰਡੀ ਦੀ ਰਸਮ ਮੁਕੇਸ਼ ਸ਼ਰਮਾ ਸੋਨੀ ਨੇ ਅਦਾ ਕੀਤੀ। ਕਲਸ਼ ਯਾਤਰਾ ’ਚ 51 ਔਰਤਾਂ ਕਲਸ਼ ਲੈ ਕੇ ਪਹੁੰਚੀਆਂ। ਇਸ ਵਿੱਚ ਮੰਦਰ ਦੇ ਪੰਡਤ ਨਰੇਸ਼ ਸ਼ਰਮਾ, ਮੰਚ ਸੰਚਾਲਕ ਬਿੰਦਰ ਪਾਲ ਗਰਗ, ਸਨਾਤਨ ਧਰਮ ਸਭਾ ਦੇ ਵਿਨੋਦ ਕੁਮਾਰ ਭੰਮਾ ਅਤੇ ਭੂਸ਼ਨ ਮੱਤੀ ਨੇ ਦੱਸਿਆ ਕਿ ਸ਼੍ਰੀ ਅੰਨਪੂਰਨਾ ਧਾਮ ਵਾਰਡ ਨੰਬਰ 10 ਮਾਨਸਾ ’ਚ ਅੱਜ ਤੋਂ ਇਹ ਕਥਾ ਹਰ ਰੋਜ਼ ਸ਼ਾਮ ਤਿੰਨ ਤੋਂ ਸ਼ਾਮ ਛੇ ਵਜੇ ਤਕ ਹੋਵੇਗੀ। ਇਸ ਦੌਰਾਨ ਅਮਰ ਪੀਪੀ, ਗਿਆਨ ਚੰਦ, ਵਿਨੀਤ ਮੱਤੀ, ਨਰੇਸ਼ ਕੁਮਾਰ, ਡਾ. ਪਾਲ ਗਰਗ, ਡਿਪਟੀ ਰਾਮ, ਅਕਾਸ਼ ਗਰਗ, ਬਲੌਰ ਚੰਦ, ਪੁਸ਼ਪਾ ਮਿੱਡਾ ਅਤੇ ਨਰੈਨ ਕਟਾਰੀਆ ਆਦਿ ਸ਼ਾਮਲ ਸਨ।