‘ਆਪ’ ਲੀਡਰਾਂ ਦੇ ਪਿੰਡ ਜੁਗਲਾਣ ‘ਚ ਦਾਖ਼ਲੇ ‘ਤੇ ਰੋਕ, ਲੱਗੇੇ ਵੱਡੇ ਫਲੈਕਸ
ਜੇਕਰ ‘ਆਪ’ ਆਗੂ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਲਗਾਤਾਰ ਕਿਸਾਨਾਂ ਨਾਲ ਕੀਤੀ ਗਈ ਧੱਕੇਸ਼ਾਹੀ ਕਾਰਨ ਰੋਸ ਵੱਜੋਂ ਅਜਿਹਾ ਮਤਾ ਪਾਇਆ ਗਿਆ ਹੈ।
Publish Date: Tue, 01 Apr 2025 09:22 AM (IST)
Updated Date: Tue, 01 Apr 2025 09:23 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜੁਗਲਾਣ ਪਿੰਡ ‘ਚ ਲੀਡਰਾਂ ਦੇ ਦਾਖ਼ਲ ਹੋਣ ਤੋਂ ਰੋਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ’ਚ ਇੱਕ ਫਲੈਕਸ ਵੀ ਲਗਾ ਦਿੱਤੀ ਗਈ ਹੈ। ਬੀਕੇਯੂ ਸਿੱਧੂਪੁਰ ਦੇ ਪਿੰਡ ਇਕਾਈ ਦੇ ਪ੍ਰਧਾਲ ਸੁਖਪਾਲ ਸਿੰਘ, ਮੈਂਬਰ ਬਹਾਦਰ ਸਿੰਘ, ਦਿਲਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵਕੀਲ ਸਿੰਘ ਨੇ ਕਿਹਾ ਕਿ ਅੱਜ ਪਿੰਡ ’ਚ ਇਕੱਠ ਕੀਤਾ ਗਿਆ ਸੀ ਅਤੇ ਇਸ ਦੌਰਾਨ ਪਿੰਡ ਜੁਗਲਾਣ ’ਚ ‘ਆਪ’ ਆਗੂਆਂ ਦੇ ਦਾਖ਼ਲ ਹੋਣ ’ਤੇ ਰੋਕ ਲਗਾ ਦਿੱਤੀ ਗਈ ਹੈ। ਜੇਕਰ ‘ਆਪ’ ਆਗੂ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਲਗਾਤਾਰ ਕਿਸਾਨਾਂ ਨਾਲ ਕੀਤੀ ਗਈ ਧੱਕੇਸ਼ਾਹੀ ਕਾਰਨ ਰੋਸ ਵੱਜੋਂ ਅਜਿਹਾ ਮਤਾ ਪਾਇਆ ਗਿਆ ਹੈ। ਕਿਸਾਨਾਂ ਦੇ ਨਾਲ ਆਪ ਸਰਕਾਰ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।