ਧੁੰਦ ਕਾਰਨ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ
ਸਵੇਰੇ ਮਾਨਸਾ ਦੇ ਕਸਬਾ ਝੁਨੀਰ ਦੇ ਭਾਖੜਾ
Publish Date: Sat, 17 Jan 2026 07:50 PM (IST)
Updated Date: Sun, 18 Jan 2026 04:16 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਸਬਾ ਝੁਨੀਰ ਦੇ ਭਾਖੜਾ ਨਹਿਰ ਤੋਂ ਪਹਿਲਾਂ ਇਕ ਬਰੇਜਾ ਗੱਡੀ ਦਾ ਸੰਤੁਲਤ ਵਿਗੜਨ ਕਾਰਨ ਗੱਡੀ ਹਾਦਸਾਗ੍ਰਸਿਤ ਹੋ ਗਈ। ਇਸ ਹਾਦਸਾਗ੍ਰਸਿਤ ਹੋਈ ਗੱਡੀ ’ਚੋਂ ਨੌਜਵਾਨ ਨੂੰ ਤੁਰੰਤ ਕੁੱਝ ਵਿਅਕਤੀਆਂ ਵੱਲੋਂ ਕੱਢ ਲਿਆ ਗਿਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਨੌਜਵਾਨ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਦੌਰਾਨ ਘਟਨਾ ਸਥਾਨ ’ਤੇ ਮੌਜੂਦ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਕਰੀਬ 8.30 ਵਜੇ ਇਹ ਹਾਦਸਾ ਵਾਪਰਿਆ ਹੈ। ਗੱਡੀ ਵਿਚ ਸਵਾਰ ਨੌਜਵਾਨ ਦੀ ਪਹਿਚਾਣ ਅਨਮੋਲ ਨਿਵਾਸੀ ਸਰਦੂਲਗੜ੍ਹ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ, ਜਦੋਂ ਝੁਨੀਰ ਭਾਖੜਾ ਨਹਿਰ ਨੇੜੇ ਪੁੱਜਾ, ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਜਾਣ ਕਾਰਨ ਗੱਡੀ ਕਿੱਕਰ ਵਿੱਚ ਜਾ ਟਕਰਾਈ। ਇਸ ਕਾਰਨ ਗੱਡੀ ਪਲਟ ਕੇ ਹਾਦਸਾਗ੍ਰਸਿਤ ਹੋ ਗਈ। ਗੱਡੀ ਵਿਚ ਸਵਾਰ ਨੌਜਵਾਨ ਅਨਮੋਲ ਨੂੰ ਮੌਕੇ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਮੌਕੇ ਤੇ ਪਰਿਵਾਰਕ ਮੈਂਬਰ ਨੂੰ ਸੂਚਿਤ ਕੀਤਾ ਅਤੇ ਗੱਡੀ ਵਿੱਚ ਪਿਆ 1,50,000 ਅਤੇ ਹੋਰ ਸਾਮਾਨ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।