ਚੋਰਾਂ ਨੇ ਗਰਿੱਡ ਤੇ ਮੋਬਾਈਲ ਟਾਵਰ ’ਚੋਂ ਲੱਖਾਂ ਦੀ ਕੀਤੀ ਤਾਰ ਚੋਰੀ, ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ
ਦੋ ਵੱਖ–ਵੱਖ ਥਾਵਾਂ ਤੋਂ ਚੋਰਾਂ ਨੇ ਗਰਿੱਡ ਤੇ ਮੋਬਾਈਲ ਟਾਵਰ ’ਚੋਂ ਲੱਖਾਂ ਦੀ ਤਾਰ ਚੋਰੀ ਕਰ ਲਈ । ਪੁਲਿਸ ਨੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
Publish Date: Thu, 04 Dec 2025 12:35 PM (IST)
Updated Date: Thu, 04 Dec 2025 01:36 PM (IST)
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਦੋ ਵੱਖ–ਵੱਖ ਥਾਵਾਂ ਤੋਂ ਚੋਰਾਂ ਨੇ ਗਰਿੱਡ ਤੇ ਮੋਬਾਈਲ ਟਾਵਰ ’ਚੋਂ ਲੱਖਾਂ ਦੀ ਤਾਰ ਚੋਰੀ ਕਰ ਲਈ । ਪੁਲਿਸ ਨੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੇਈ ਗੁਰਜਿੰਦਰ ਸਿੰਘ ਵਾਸੀ ਵਾਪਰ ਹਾਊਸ ਰੋਡ ਬਠਿੰਡਾ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਕਿ 1 ਦਸੰਬਰ ਨੂੰ ਲਾਇਨ ’ਚ ਫਾਲਟ ਹੋਣ ਸਬੰਧੀ ਸੂਚਨਾ ਮਿਲੀ। ਜਦ ਉਸ ਨੇ 2 ਦਸੰਬਰ ਨੂੰ ਕਰਮਚਾਰੀਆਂ ਨਾਲ ਲਾਇਨ ਤੇ ਪੈਟਰੋਲਿੰਗ ਕੀਤੀ ਤਾਂ ਉਸ ਨੇ ਵੇਖਿਆ ਕਿ 66 ਕੇਵੀ ਗਰਿੱਡ ਸੀ–ਕੰਪਾਊਡ ਦੇ ਬਾਹਰਲੇ ਪਾਸੇ ਲੱਗੇ ਟਾਵਰਾਂ ਦੀਆਂ ਕੱਟ ਕੇ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਚੋਰੀ ਕੀਤੀਆਂ ਕੇਵਲਾਂ ਦੀ ਕੀਮਤ 2,50,000 ਲੱਖ ਹੈ। ਪੁਲਿਸ ਨੇ ਮੁਦਈ ਦੇ ਬਿਆਨਾਂ ਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਅਧੀਨ ਵਿਖੇ ਗੁਰੂ ਕਾਂਸੀ ਯੂਨੀਵਰਸਿਟੀ ਨਜ਼ਦੀਕ ਲੱਗੇ ਮੋਬਾਇਲ ਟਾਵਰ ਤੋਂ ਚੋਰਾਂ ਨੇ ਕੇਵਲ ਤਾਰ ਅਤੇ ਮੋਬਾਇਲ ਟਾਵਰ ਦੇ ਦੂਸਰੇ ਪਾਰਟ ਚੋਰੀ ਕਰ ਲਏ। ਪੁਲਿਸ ਨੇ ਨਵ ਕੁਮਾਰ ਵਾਸੀ ਬਾਬਾ ਜੀਵਨ ਸਿੰਘ ਨਗਰ ਬੀੜ ਤਲਾਬ ਦੇ ਬਿਆਨਾਂ 'ਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।