ਦੈਨਿਕ ਜਾਗਰਣ ਹੈਲਥ ਆਈਕਾਨ ਐਵਾਰਡ-2026 ਤਹਿਤ ਨਾਮਵਰ ਡਾਕਟਰ ਅੱਜ ਹੋਣਗੇ ਸਨਮਾਨਿਤ
ਸਮਾਗਮ ਦਾ ਮੁੱਖ ਉਦੇਸ਼ ਉਨ੍ਹਾਂ ਡਾਕਟਰਾਂ ਦੀਆਂ ਸੇਵਾਵਾਂ ਨੂੰ ਮਾਣ ਦੇਣਾ ਹੈ, ਜਿਨ੍ਹਾਂ ਨੇ ਮਰੀਜ਼ਾਂ ਦੀ ਬਿਹਤਰ ਦੇਖਭਾਲ, ਆਧੁਨਿਕ ਇਲਾਜ ਤੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਪਹਿਲ ਬਣਾਇਆ ਹੋਇਆ ਹੈ। ਅਜੋਕੇ ਸਮੇਂ ਡਾਕਟਰ ਸਿਰਫ਼ ਇਲਾਜ ਤਕ ਹੀ ਸੀਮਤ ਨਹੀਂ ਰਹੇ, ਸਗੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਮਾਜ ਨੂੰ ਤੰਦਰੁਸਤ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
Publish Date: Thu, 28 May 2026 12:00 PM (IST)
Updated Date: Thu, 28 May 2026 12:05 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਦੈਨਿਕ ਜਾਗਰਣ ਅਤੇ ਪੰਜਾਬੀ ਜਾਗਰਣ ਵੱਲੋਂ 28 ਮਈ ਦੀ ਸ਼ਾਮ ਨੂੰ ਕ੍ਰਿਸ਼ਨਾ ਕਾਂਟੀਨੈਂਟਲ ਹੋਟਲ ਬਠਿੰਡਾ ਵਿਖੇ “ਦੈਨਿਕ ਜਾਗਰਣ ਹੈਲਥ ਆਈਕਾਨ ਐਵਾਰਡ-2026” ਦਾ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਸਮਾਰੋਹ ਸਿਹਤ ਸੇਵਾਵਾਂ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਡਾਕਟਰਾਂ ਨੂੰ ਸਮਰਪਿਤ ਹੋਵੇਗਾ, ਜਿਨ੍ਹਾਂ ਨੇ ਆਪਣੀ ਮਿਹਨਤ, ਸੇਵਾ ਭਾਵਨਾ ਤੇ ਸਮਰਪਣ ਨਾਲ ਸਮਾਜ ਵਿੱਚ ਵੱਖਰੀ ਪਛਾਣ ਬਣਾਈ ਹੈ। ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਵੱਖ-ਵੱਖ ਖੇਤਰਾਂ ਦੇ ਚੋਣਵੇਂ ਡਾਕਟਰਾਂ ਨੂੰ ਸਨਮਾਨਿਤ ਕਰਨਗੇ। ਸਮਾਗਮ ਦਾ ਮੁੱਖ ਉਦੇਸ਼ ਉਨ੍ਹਾਂ ਡਾਕਟਰਾਂ ਦੀਆਂ ਸੇਵਾਵਾਂ ਨੂੰ ਮਾਣ ਦੇਣਾ ਹੈ, ਜਿਨ੍ਹਾਂ ਨੇ ਮਰੀਜ਼ਾਂ ਦੀ ਬਿਹਤਰ ਦੇਖਭਾਲ, ਆਧੁਨਿਕ ਇਲਾਜ ਤੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਪਹਿਲ ਬਣਾਇਆ ਹੋਇਆ ਹੈ। ਅਜੋਕੇ ਸਮੇਂ ਡਾਕਟਰ ਸਿਰਫ਼ ਇਲਾਜ ਤਕ ਹੀ ਸੀਮਤ ਨਹੀਂ ਰਹੇ, ਸਗੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਮਾਜ ਨੂੰ ਤੰਦਰੁਸਤ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਕੋਵਿਡ ਮਹਾਂਮਾਰੀ ਦੇ ਦੌਰ ਤੋਂ ਲੈ ਕੇ ਆਮ ਦਿਨਾਂ ਤਕ ਡਾਕਟਰਾਂ ਨੇ ਦਿਨ-ਰਾਤ ਸੇਵਾ ਕਰਦਿਆਂ ਬੇਸ਼ੁਮਾਰ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਇਸ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਜਾ ਰਿਹਾ ਇਹ ਸਮਾਗਮ ਸ਼ਹਿਰ ਵਿੱਚ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਗਮ ਦੇ ਮੁੱਖ ਸਪਾਂਸਰ ਮਾਡਰਨ ਜਿਊਲਰਜ਼ ਤੇ ਪੰਜਾਬ ਐਂਡ ਸਿੰਧ ਬੈਂਕ ਹਨ। ਇਸ ਤੋਂ ਇਲਾਵਾ ਪ੍ਰੋ. ਜਸਵਿੰਦਰ ਕੈਮਿਸਟਰੀ ਕਲਾਸਿਜ਼, ਪ੍ਰੋ. ਸਿਆਲ ਬਾਇਓਲੋਜੀ ਕਲਾਸਿਜ਼, ਅਰੋੜਾ ਕਲਾਸਿਜ਼, ਓਐਸਐਮ ਹਾਲੀਡੇਜ਼, ਸੀਐੱਚਡੀ ਕਨਸਲਟੈਂਟਸ ਪ੍ਰਾਈਵੇਟ ਲਿਮਟਿਡ, ਮਨੋਜ ਫਿਜ਼ਿਕਸ ਕਲਾਸਿਜ਼, ਗੁਰੂ ਕਾਸ਼ੀ ਯੂਨੀਵਰਸਿਟੀ, ਆਦੇਸ਼ ਯੂਨੀਵਰਸਿਟੀ, ਕਨੱਈਆ ਐਡਵਰਟਾਈਜ਼ਰਜ਼, ਮਾਲਵਾ ਐਡਵਰਟਾਈਜ਼ਰਜ਼ ਤੇ ਕਲਿਕੋਗ੍ਰਾਫੀ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਸਮਾਗਮ ਸਿਹਤ ਖੇਤਰ ਵਿੱਚ ਸੇਵਾ ਨਿਭਾ ਰਹੇ ਡਾਕਟਰਾਂ ਲਈ ਇਕ ਪ੍ਰੇਰਣਾ ਸਰੋਤ ਸਾਬਤ ਹੋਵੇਗਾ ਤੇ ਸਮਾਜ ਵਿੱਚ ਸਿਹਤ ਸੇਵਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।