ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਉਪਰਾਲੇ ਦੀ ਲੋੜ : ਮਲੂਕਾ
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ
Publish Date: Wed, 31 Dec 2025 08:47 PM (IST)
Updated Date: Thu, 01 Jan 2026 04:09 AM (IST)

ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਬੀਤੇ ਸਾਲ 2025 ਦੀ ਅਖੀਰਲੀ ਸ਼ਾਮ ਸਾਬਕਾ ਪੰਚਾਇਤ ਮੰਤਰੀ ਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਹਲਕਾ ਫੂਲ ਤੇ ਦੇਸ਼ ਵਿਦੇਸ਼ ਚ ਵਸਦੇ ਪੰਜਾਬੀਆਂ ਦੇ ਨਾਮ ਨਵੇਂ ਸਾਲ ਦੀ ਵਧਾਈ ਦਾ ਸੰਦੇਸ਼ ਜਾਰੀ ਕੀਤਾ ਮਲੂਕਾ ਨੇ ਕਿਹਾ ਕਿ ਪਿਛਲਾ ਵਰਾ ਕੌੜੀਆਂ ਮਿਠੀਆਂ ਯਾਦਾਂ ਨਾਲ ਸਮਾਪਤ ਹੋ ਗਿਆ ਹੈ ਬੀਤੇ ਵਰੇ ਪੰਜਾਬ ਚ ਲੋਕਾਂ ਨੂੰ ਹੜਾ ਦੀ ਮਾਰ ਝੱਲਣੀ ਪਈ ਇਸ ਆਫ਼ਤ ਨੂੰ ਨਜਿੱਠਣ ਲਈ ਪੰਜਾਬੀਆਂ ਨੇ ਇੱਕਜੁੱਟ ਹੋ ਉਪਰਾਲੇ ਕੀਤੇ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਨੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ। ਪੰਜਾਬ ਹਮੇਸ਼ਾ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਪਾਰ ਪਾ ਕੇ ਅੱਗੇ ਵੱਧਦਾ ਰਿਹਾ ਹੈ। ਅਸੀਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਨਵਾਂ ਸਾਲ ਪੰਜਾਬ ਤੇ ਪੰਜਾਬੀਆਂ ਲਈ ਤਰੱਕੀ ਤੇ ਖੁਸ਼ੀਆਂ ਭਰਿਆ ਹੋਵੇ, ਸਾਨੂੰ ਨਵੇਂ ਸਾਲ ਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਚ ਵੱਧ ਤੋਂ ਯੋਗਦਾਨ ਪਾਉਣ ਤੇ ਸੰਜੀਦਾ ਉਪਰਾਲੇ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ ਸਮਾਜ ਚ ਨਸ਼ਾ ਤੇ ਕੁਰੀਤੀਆ ਨੂੰ ਦੂਰ ਕਰਨ ਦੀ ਲੋੜ ਹੈ ਕਦੇ ਦੇਸ਼ ਦਾ ਮੋਹਰੀ ਸੂਬਾ ਪੰਜਾਬ ਦਿਨੋਂ ਦਿਨ ਪੁੱਛਦਾ ਜਾ ਰਿਹਾ ਹੈ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਵਰਕਰ ਅਤੇ ਹਲਕਾ ਫੂਲ ਅਤੇ ਦੇਸ਼ ਵਿਦੇਸ਼ ’ਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ