26 ਜਨਵਰੀ ’ਤੇ ਰੇਲਵੇ ਸਟਾਫ਼ ਨੂੰ ਸਨਮਾਨ ਚਿੰਨ੍ਹ ਭੇਟ
ਰੇਲਵੇ ਸਟੇਸ਼ਨ ਵਿਖੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ
Publish Date: Tue, 27 Jan 2026 08:22 PM (IST)
Updated Date: Wed, 28 Jan 2026 04:13 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਗਣਤੰਤਰ ਦਿਵਸ ਮੌਕੇ ਰੇਲਵੇ ਸਟੇਸ਼ਨ ਰਾਮਾਂ ਮੰਡੀ ਦੇ ਸਟਾਫ ਤੇ ਹਰੇ ਕ੍ਰਿਸ਼ਨਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ’ਤੇ ਇਕ ਪ੍ਰਭਾਵਸ਼ਾਲੀ ਸਮਾਗਮ ਉਲੀਕਿਆ ਗਿਆ। ਇਸ ਮੌਕੇ ਸਟੇਸ਼ਨ ਮਾਸਟਰ ਮੁਨਫੈਦ ਖਾਨ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ’ਚ ਆਰੀਆ ਹਾਈ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਪੂਰੇ ਮਾਹੌਲ ਨੂੰ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਜੀਆਰਪੀ ਚੌਕੀ ਇੰਚਾਰਜ ਸਰਦਾਰ ਜਗਜੀਤ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਸਟਾਫ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਿਹਾ। ਹਰੇ ਕ੍ਰਿਸ਼ਨ ਵੈੱਲਫੇਅਰ ਕਲੱਬ ਵੱਲੋਂ ਸਕੂਲ ਸਟਾਫ ਅਤੇ ਰੇਲਵੇ ਸਟਾਫ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਤੇ ਸਾਰੇ ਬੱਚਿਆ ਨੂੰ ਕਾਪੀਆ-ਪੈਨਸਿਲਾਂ ਵੰਡ ਕੇ ਹੌਸਲਾ ਵਧਾਇਆ। ਰੇਲਵੇ ਸਟੇਸ਼ਨ ਦੇ ਸਟਾਫ ਵਿੱਚੋਂ ਬੁਕਿੰਗ ਕਲਰਕ ਸ਼ਾਮ ਸੁੰਦਰ, ਬੁਕਿੰਗ ਬਾਬੂ ਕ੍ਰਿਸ਼ਨ, ਰਾਹੁਲ ਕੁਮਾਰ ਤੇ ਵਿਕਰਮ ਸਿੰਘ ਹਾਜ਼ਰ ਸਨ। ਹਰੇ ਕ੍ਰਿਸ਼ਨਾ ਵੈਲਫੇਅਰ ਕਲੱਬ ਵੱਲੋਂ ਸਰਪ੍ਰਸਤ ਡਾ. ਸੋਹਨ ਲਾਲ ਕਲਿਆਣੀ, ਪ੍ਰਧਾਨ ਵਿਜੇ ਗਰੋਵਰ, ਸਲਾਹਕਾਰ ਮਿੱਠੂ ਸਿੰਘ ਜੋਗੇਵਾਲੀਆ, ਟਿੰਕੂ ਕੋਰੀਅਰ, ਤਰਸੇਮ ਬਾਂਸਲ, ਤਰਸੇਮ ਮਲਕਾਣਾ, ਹੰਸ ਰਾਜ ਖੰਨਾ, ਪ੍ਰਕਾਸ਼ ਸਿੰਗਲ ਅਤੇ ਰਿਸੂ ਗਰਗ ਨੇ ਸ਼ਿਰਕਤ ਕੀਤੀ।ਆਰੀਆ ਹਾਈ ਸਕੂਲ ਵੱਲੋਂ ਪ੍ਰਿੰਸੀਪਲ ਮੈਡਮ ਜਯੋਤੀ ਤੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਅਜੀਤ ਕੁਮਾਰ ਗੁਪਤਾ ਪਹੁੰਚੇ। ਮਹਿੰਦੀਪੁਰ ਬਾਲਾ ਜੀ ਮੰਡਲ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਬੰਗੀ, ਸੈਕਟਰੀ ਰਾਜ ਕੁਮਾਰ, ਵਿਕਾਸ ਕੁਮਾਰ, ਬਾਬੂ ਸੋਨੀ, ਰਿਸੂ ਬਾਂਸਲ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਂਸਲ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ।