ਐੱਸਐੱਮਓ ਨੇ ਸਬ ਸੈਂਟਰ ਦਾ ਕੀਤਾ ਨਿਰੀਖਣ
ਸੀਨੀਅਰ ਮੈਡੀਕਲ ਅਫ਼ਸਰ ਨੇ ਸਬ ਸੈਂਟਰ ਸਿੰਗੋ ਦਾ ਨਿਰੀਖਣ ਕੀਤਾ
Publish Date: Thu, 22 Jan 2026 05:00 PM (IST)
Updated Date: Thu, 22 Jan 2026 05:03 PM (IST)
- ਪਿੰਡ ਲਹਿਰੀ ’ਚ ਨਵੀਂ ਇਮਾਰਤ ਦਾ ਲਿਆ ਜਾਇਜ਼ਾ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ. ਰਵੀਕਾਂਤ ਗੁਪਤਾ ਨੇ ਸਬ ਸੈਂਟਰ ਸਿੰਗੋ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਉੱਥੇ ਸਿਹਤ ਸੇਵਾਵਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਿੰਡ ਲਹਿਰੀ ਵਿਚ ਨਿਰਮਾਣ ਅਧੀਨ ਨਵੇਂ ਸਬ ਸੈਂਟਰ ਦੀ ਇਮਾਰਤ ਦਾ ਵੀ ਨਿਰੀਖਣ ਕੀਤਾ। ਡਾ. ਗੁਪਤਾ ਨੇ ਨਿਰਮਾਣ ਕੰਮ ਦੀ ਤਰੱਕੀ ਅਤੇ ਗੁਣਵੱਤਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਸਮੇਂ ਤੇ ਨਿਰਧਾਰਤ ਮਿਆਰਾਂ ਅਨੁਸਾਰ ਪੂਰਾ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਸਿਹਤ ਢਾਂਚਾ ਮਜ਼ਬੂਤ ਕਰਨਾ ਸਿਹਤ ਵਿਭਾਗ ਦੀ ਪਹਿਲੀ ਤਰਜੀਹ ਹੈ ਤਾਂ ਜੋ ਲੋਕਾਂ ਨੂੰ ਆਪਣੇ ਨੇੜੇ ਹੀ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।