ਇੰਦਰਜੀਤ ਮਾਨ ਦੇ ਚੇਅਰਮੈਨ ਬਣਨ ’ਤੇ ਵੰਡੇ ਲੱਡੂ
ਇੰਦਰਜੀਤ ਮਾਨ ਦੇ ਚੇਅਰਮੈਨ ਬਣਨ ’ਤੇ ਲੱਡੂ ਵੰਡੇ
Publish Date: Thu, 22 Jan 2026 04:26 PM (IST)
Updated Date: Thu, 22 Jan 2026 04:27 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਪੰਜਾਬ ਸਰਕਾਰ ਵੱਲੋਂ ਨੌਜਵਾਨ ਆਗੂ ਇੰਦਰਜੀਤ ਸਿੰਘ ਮਾਨ ਨੂੰ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਭਗਤਾ ਭਾਈਕਾ ਦੇ ਮੇਨ ਚੌਕ ਵਿਚ ਲੱਡੂ ਵੰਡੇ ਗਏ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ। ਇਸ ਨਿਯੁਕਤੀ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਵਿਚ ਨਵੀ ਸਿਆਸੀ ਚਰਚਾ ਛਿੜ ਗਈ ਹੈ ਅਤੇ ਇੰਦਰਜੀਤ ਸਿੰਘ ਮਾਨ ਦੇ ਸਮਰਥਕ ਬਾਗੋਂ ਬਾਗ ਵਿਖਾਈ ਦੇ ਰਹੇ ਹਨ। ‘ਆਪ’ ਦੇ ਨੌਜਵਾਨ ਆਗੂ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਇੰਦਰਜੀਤ ਸਿੰਘ ਮਾਨ ਦੀ ਨਿਯੁਕਤੀ ਨਾਲ ਨੌਜਵਾਨ ਵਰਗ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਇਸ ਨਿਯੁਕਤੀ ਨਾਲ ਹਲਕੇ ਵਿਚ ‘ਆਪ’ ਨੂੰ ਵੱਡਾ ਬਲ ਮਿਲੇਗਾ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਹਰ ਵਰਗ ਬੇਹੱਦ ਖੁਸ਼ ਹਨ ਅਤੇ ਸੂਬੇ ਵਿਚ ਮੁੜ ‘ਆਪ’ ਦੀ ਸਰਕਾਰ ਬਣੇਗੀ। ਇਸ ਸਮੇਂ ‘ਆਪ’ ਆਗੂ ਜਗਸੀਰ ਸਿੰਘ ਪੰਨੂ ਪ੍ਰਧਾਨ ਸਹਿਕਾਰੀ ਸਭਾ, ਰੁਪਿੰਦਰ ਸਿੰਘ ਕੋਠਾਗੁਰੂ, ਨੌਜਵਾਨ ਆਗੂ ਮਨੀ ਭਗਤਾ, ਪਰਗਟ ਸਿੰਘ ਭੋਡੀਪੁਰਾ, ਸੁਰਿੰਦਰ ਕੁਮਾਰ ਭੁੱਟੋ, ਪਰਗਟ ਸਿੰਘ ਹਮੀਰਗੜ੍ਹ, ਜਸਵੀਰ ਸਿੰਘ ਭਾਈਰੂਪਾ, ਸੁਖਮੰਦਰ ਸਿੰਘ ਆਦਮਪੁਰਾ ਸਰਪੰਚ, ਮਾਹਣਾ ਭਗਤਾ, ਸੁਖਚੈਨ ਮੁੰਦਰੀ ਆਦਿ ਨੇ ਨਵ-ਨਿਯੁਕਤ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ।