ਕੰਟਰੈਕਟ ਵਰਕਰਜ਼ ਸੰਘਰਸ਼ ਫਰੰਟ ਦੀ ਰੈਲੀ 7 ਨੂੰ
ਕੰਟਰੈਕਟ ਵਰਕਰਜ਼ ਸੰਘਰਸ਼ ਫਰੰਟ ਦੀ ਰੈਲੀ 7 ਫਰਵਰੀ ਨੂੰ
Publish Date: Thu, 22 Jan 2026 04:24 PM (IST)
Updated Date: Thu, 22 Jan 2026 04:27 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੌਸਮ ਵਿਭਾਗ ਵੱਲੋਂ 23 ਅਤੇ 24 ਜਨਵਰੀ ਨੂੰ ਭਾਰੀ ਬਾਰਿਸ਼ ਲਈ ਜਾਰੀ ਰੈੱਡ ਅਲਰਟ ਦੇ ਮੱਦੇਨਜ਼ਰ ਕੰਟਰੈਕਟ ਵਰਕਰਜ਼ ਸੰਘਰਸ਼ ਫਰੰਟ ਪੰਜਾਬ ਨੇ ਦਿੜਬਾ ਵਿਖੇ ਪ੍ਰਸਤਾਵਿਤ ਸੂਬਾ ਪੱਧਰੀ ਰੈਲੀ ਦੀ ਤਾਰੀਖ ਬਦਲਣ ਦਾ ਮਹੱਤਵਪੂਰਨ ਫੈਸਲਾ ਲਿਆ। ਮੋਰਚੇ ਦੀ ਸੂਬਾ ਕਮੇਟੀ ਦੇ ਆਗੂਆਂ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ। ਕੰਟਰੈਕਟ ਵਰਕਰਜ਼ ਸੰਘਰਸ਼ ਫਰੰਟ ਪੰਜਾਬ ਦੇ ਸੀਨੀਅਰ ਆਗੂ ਬਲਿਹਾਰ ਸਿੰਘ, ਵਰਿੰਦਰ ਸਿੰਘ ਮੋਮੀ, ਪਵੰਦੀਪ ਸਿੰਘ, ਜੱਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਰਮਨਦੀਪ ਸਿੰਘ, ਹਰਜਿੰਦਰਪਾਲ ਸਿੰਘ, ਜਸਪ੍ਰੀਤ ਸਿੰਘ ਗਗਨ ਅਤੇ ਜਗਦੀਪ ਸਿੰਘ ਨੇ ਰੈਲੀ ’ਤੇ ਮੀਂਹ ਦੇ ਸੰਭਾਵੀ ਪ੍ਰਭਾਵਾਂ ਬਾਰੇ ਚਰਚਾ ਕੀਤੀ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦਿੜਬਾ ਰੈਲੀ ਹੁਣ 7 ਫਰਵਰੀ ਨੂੰ ਦਿੜਬਾ ਦੀ ਦਾਣਾ ਮੰਡੀ ਵਿਚ ਕਰਵਾਈ ਜਾਵੇਗੀ। ਮੋਰਚੇ ਦੀ ਸੂਬਾ ਕਮੇਟੀ ਨੇ ਸਾਰੇ ਸੰਘਰਸ਼ਸ਼ੀਲ ਸਾਥੀਆਂ, ਸੰਗਠਨ ਦੀ ਲੀਡਰਸ਼ਿਪ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਰੈਲੀ ਦੀਆਂ ਤਿਆਰੀਆਂ ਵਿਚ ਕੋਈ ਕਮੀ ਨਾ ਆਵੇ ਅਤੇ ਤਿਆਰੀਆਂ ਨੂੰ ਹੋਰ ਤੇਜ਼ ਕਰ ਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ।