ਗਹਿਰੀ ਦੇਵੀ ਨਗਰ ’ਚ ਈਕੋ ਕਲੱਬ ਤਹਿਤ ਲੱਗੀ ਦੋ ਰੋਜ਼ਾ ਵਰਕਸ਼ਾਪ
ਗਹਿਰੀ ਦੇਵੀ ਨਗਰ ’ਚ ਈਕੋ ਕਲੱਬ ਤਹਿਤ ਲੱਗੀ ਦੋ ਰੋਜ਼ਾ ਵਰਕਸ਼ਾਪ
Publish Date: Sat, 20 Dec 2025 09:27 PM (IST)
Updated Date: Sat, 20 Dec 2025 09:28 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਦੇਵੀ ਨਗਰ ਵਿਚ ਪ੍ਰਿੰਸੀਪਲ ਲਵਲੀਨ ਕੌਰ ਦੀ ਅਗਵਾਈ ਹੇਠ ਵਿਦਿਆਰਥੀਆ ਲਈ ਸਕੂਲ ਵਿੱਚ ਇੱਕੋ ਕਲੱਬ ਅਧੀਨ ਸੇ ਨੋ ਟੂ ਪਲਾਸਟਿਕ ਵਿਸੇ ਨਾਲ ਸਬੰਧਤ ਦੋ ਰੋਜਾ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਪਲਾਸਟਿਕ ਦੇ ਵਰਤਣ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਗਰੂਕ ਕਰਵਾਇਆ ਅਤੇ ਕੱਪੜੇ ਦੇ ਥੈਲੇ ਵਰਤਣ ਅਤੇ ਬਣਾਉਣ ਸਬੰਧੀ ਦੱਸਿਆ ਗਿਆ। ਥੈਲੇ ਬਣਾਉਣ ਸਿਖਾਉਣ ਲਈ ਪਿੰਡ ਵਿੱਚੋਂ ਹੀ ਅਮਨਦੀਪ ਕੌਰ ( ਸਿਖਲਾਈ ਟ੍ਰੇਨਰ ) ਸਿਖਲਾਈ ਲਈ ਬੁਲਾਇਆ ਗਿਆ। ਉਨ੍ਹਾਂ ਨੇ ਬੱਚਿਆ ਨੂੰ ਮਿਤੀ 17 ,18 ਨੂੰ ਬੱਚਿਆਂ ਨੂੰ ਥੈਲੇ ਘਰ ਵਿੱਚ ਬਨਾਉਣ ਦੀ ਸਿਖਲਾਈ ਦਿੱਤੀ। ਇਸ ਦੇ ਨਾਲ ਹੀ ਬੱਚਿਆ ਨੂੰ ਦੋਵੇਂ ਦਿਨ ਰਿਫਰੈਸਮੈਂਟ ਵੀ ਦਿੱਤੀ ਗਈ। ਇਸ ਮੌਕੇ ਈਕੋ ਕਲੱਬ ਇੰਚਾਰਜ ਸੋਨਿਕਾ ਗੁਪਤਾ, ਸਾਇੰਸ ਅਧਿਆਪਕ ਅਮਨਦੀਪ ਕੌਰ, ਮੋਨਿਕਾ ਰਾਣੀ ਨੇ ਖਾਸ ਯੋਗਦਾਨ ਦਿੱਤਾ। ਇਸ ਦੋ ਰੋਜਾ ਵਰਕਸ਼ਾਪ ਦੀ ਰਿਪੋਰਟਿੰਗ ਸਰਦਾਰ ਰਘਬੀਰ ਸਿੰਘ ਦੁਆਰਾ ਕੀਤੀ ਗਈ।