ਘਰ ਅੱਗੋਂ ਕਾਰ ਚੋਰੀ, ਮਾਮਲਾ ਦਰਜ
ਘਰ ਅੱਗੋਂ ਕਾਰ ਚੋਰੀ
Publish Date: Fri, 19 Dec 2025 08:12 PM (IST)
Updated Date: Sat, 20 Dec 2025 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਗੋਨਿਆਣਾ ਮੰਡੀ ਵਿਖੇ ਚੋਰਾਂ ਨੇ ਘਰ ਦੇ ਬਾਹਰ ਪਾਰਕ ’ਚ ਖੜ੍ਹੀ ਕਾਰ ਚੋਰੀ ਕਰ ਲਈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਨਰੇਸ਼ ਕੁਮਾਰ ਵਾਸੀ ਗੋਨਿਆਣਾ ਮੰਡੀ ਨੇ ਦੱਸਿਆ ਕਿ ਉਸ ਨੇ 17 ਦਸੰਬਰ ਦੀ ਰਾਤ ਨੂੰ ਆਪਣੀ ਅਲਟੋ ਕਾਰ ਘਰ ਦੇ ਬਾਹਰ ਬਣੇ ਪਾਰਕ ’ਚ ਖੜ੍ਹੀ ਕੀਤੀ ਸੀ, ਜਦ ਉਸ ਨੇ 18 ਦਸੰਬਰ ਨੂੰ ਸਵੇਰ ਨੂੰ ਵੇਖਿਆ ਤਾਂ ਕਾਰ ਉਥੋਂ ਗਾਇਬ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।