ਪਲਾਟ ਕਿਸੇ ਹੋਰ ਨੂੰ ਵੇਚ ਕੇ ਲੱਖਾਂ ਦੀ ਠੱਗੀ
ਬਿਆਨਾ ਦਿੱਤਾ ਪਲਾਂਟ ਕਿਸੇ ਹੋਰ ਨੂੰ ਵੇਚ ਕੇ ਮਾਰੀ ਲੱਖਾਂ ਦੀ ਠੱਗੀ
Publish Date: Sun, 14 Dec 2025 04:56 PM (IST)
Updated Date: Mon, 15 Dec 2025 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਲਾਲ ਸਿੰਘ ਬਸਤੀ ਗਲੀ ਨੰਬਰ 7 ’ਚ ਬਿਨ੍ਹਾਂ ਬਿਆਨਾਂ ਦਿੱਤੇ ਪਲਾਂਟ ਨੂੰ ਅੱਗੇ ਕਿਸੇ ਹੋਰ ਨੂੰ ਵੇਚ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਪਤੀ–ਪਤਨੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਲਜਿੰਦਰ ਕੌਰ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਤੋਂ 120 ਗਜ਼ ਦਾ ਪਲਾਂਟ ਲੈਣ ਲਈ 9 ਲੱਖ ਰੁਪਏ ਬਤੌਰ ਬਿਆਨਾ ਦਿੱਤਾ ਸੀ। ਉਕਤ ਦੋਸ਼ੀਆਂ ਨੇ ਬਿਆਨਾਂ ਹੋਣ ਦੇ ਬਾਵਜੂਦ ਪਲਾਂਟ ਅੱਗੇ ਕਿਸੇ ਹੋਰ ਨੂੰ ਵੇਚ ਕੇ ਉਸ ਨਾਲ 9 ਲੱਖ ਦੀ ਠੱਗੀ ਮਾਰੀ। ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।