ਬੀਕੇਯੂ ਉਗਰਾਹਾਂ ਸਾੜੇਗੀ ਬਿਜਲੀ ਐਕਟ-2025 ਦੀਆਂ ਕਾਪੀਆਂ
ਬੀਕੇਯੂ ਉਗਰਾਹਾਂ 8 ਦਸੰਬਰ ਨੂੰ ਸਾੜੇਗੀ ਬਿਜਲੀ ਐਕਟ 2025 ਦੀਆਂ ਕਾਪੀਆਂ
Publish Date: Sat, 06 Dec 2025 04:22 PM (IST)
Updated Date: Sat, 06 Dec 2025 04:24 PM (IST)
ਮਨਪ੍ਰੀਤ ਗਿੱਲ, ਪੰਜਾਬੀ ਜਾਗਰਣ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਰਾਮਪੁਰਾ ਦੀ ਮੀਟਿੰਗ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਦੀ ਅਗਵਾਈ ਬਲਾਕ ਪ੍ਰਧਾਨ ਸੁਖਦੇਵ ਸਿੰਘ ਜਵੰਧਾ ਨੇ ਕੀਤੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਆਉਣ ਵਾਲੀ 8 ਦਸੰਬਰ ਨੂੰ ਸਾਰੇ ਪੰਜਾਬ ਵਿਚ ਬਿਜਲੀ ਗਰਿੱਡਾਂ, ਐਸਡੀਓ ਦਫ਼ਤਰਾਂ ਅੱਗੇ ਬਿਜਲੀ ਐਕਟ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਆਗੂਆਂ ਨੇ ਅਪੀਲ ਕੀਤੀ ਕੀਤੀ ਕਿ ਪ੍ਰਦਰਸ਼ਨ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਪ੍ਰਾਈਵੇਟ ਅਦਾਰਿਆਂ ਨੂੰ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ, ਜਿਸ ਨਾਲ ਆਮ ਲੋਕਾਂ ਦੀ ਪਹੁੰਚ ਤੋਂ ਬਿਜਲੀ ਬਾਹਰ ਹੋ ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਬੀਜ ਐਕਟ ਵੀ ਲੈ ਕੇ ਆ ਰਹੀ ਹੈ, ਜਿਸ ਨਾਲ ਖੇਤੀ ਅਤੇ ਫ਼ਸਲਾਂ ਵੀ ਕਿਸਾਨਾਂ ਹੱਥੋ ਨਿਕਲ ਜਾਣਗੀਆਂ। ਲੈਂਡ ਰਜਿਸਟਰੇਸ਼ਨ ਐਕਟ ਤਹਿਤ ਸੂਬਿਆਂ ਦੇ ਅਧਿਕਾਰ ਖ਼ਤਮ ਕਰਕੇ ਸਾਰੀ ਜ਼ਮੀਨ ਕੇਂਦਰ ਸਰਕਾਰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਤਿਆਰ ਹੈ। ਇਸ ਮੌਕੇ ਸੂਬਾ ਆਗੂ ਹਰਿੰਦਰ ਬਿੰਦੂ, ਗੁਲਾਬ ਸਿੰਘ ਜਿਉਦ, ਨਛੱਤਰ ਸਿੰਘ ਢੱਡੇ, ਬੂਟਾ ਸਿੰਘ ਬੱਲ੍ਹੋ, ਗੁਰਮੇਲ ਸਿੰਘ ਢੱਡੇ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।