ਚੋਰੀ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਚੋਰੀ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖਿਲਾਫ ਕੇਸ ਦਰਜ
Publish Date: Sat, 06 Dec 2025 04:19 PM (IST)
Updated Date: Sat, 06 Dec 2025 04:21 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਇਕ ਘਰ ਵਿਚੋਂ ਚੋਰੀ ਅਤੇ ਭੰਨ੍ਹ ਤੋੜ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਜਸਵਿੰਦਰ ਸਿੰਘ ਵਾਸੀ ਸਲਾਬਤਪੁਰਾ ਨੇ ਦੱਸਿਆ ਕਿ ਮੰਨਾ ਸਿੰਘ, ਗੁਰਦੀਪ ਸਿੰਘ, ਜੌਹਨ ਸਿੰਘ, ਕਾਲੂ, ਪਿੱਲਾ ਵਾਸੀ ਪਿੰਡ ਸਲਾਬਤਪੁਰਾ ਅਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀ ਉਸਦੇ ਘਰ ਦਾਖਲ ਹੋਏ। ਇਸ ਦੌਰਾਨ ਮੁਲਜ਼ਮਾਂ ਨੇ ਘਰ, ਜੈਨ ਕਾਰ ਏਸੀ, ਛੱਤ ਦੇ ਫਰੰਟ ’ਤੇ ਲੱਗੇ ਸ਼ੀਸ਼ੇ ਦੀ ਭੰਨ ਤੜ ਕੀਤੀ ਅਤੇ 15000 ਰੁਪਏ ਚੋਰੀ ਕਰਕੇ ਲੈ ਗਏ। ਥਾਣਾ ਭਗਤਾ ਭਾਈਕਾ ਦੇ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।