-ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਸਬੰਧੀ ਲਾਈਆਂ ਡਿਊਟੀਆਂ
ਸ੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਡਿਊਟੀਆਂ ਲਗਾਈਆਂ
Publish Date: Wed, 03 Dec 2025 07:46 PM (IST)
Updated Date: Thu, 04 Dec 2025 04:09 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਮੰਗਲਵਾਰ ਨੂੰ ਸ੍ਰੋਮਣੀ ਅਕਾਲੀ ਦਲ (ਸ਼ਹਿਰੀ) ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਪ੍ਰਧਾਨਗੀ ਹੇਠ ਵਰਕਰਾਂ ਦੀ ਮੀਟਿੰਗ ਹੋਈ। ਬਠਿੰਡਾ ਸ਼ਹਿਰੀ ਦੇ ਸਾਰੇ ਸਰਗਰਮ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੀਟਿੰਗ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸ਼ਹਿਰ ਦੇ ਵਰਕਰਾਂ ਨੂੰ ਡਿਊਟੀਆਂ ਸੌਂਪੀਆਂ। ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅਕਾਲੀ ਵਰਕਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਖਾਸ ਕਰਕੇ ਤਰਨਤਾਰਨ ਉਪ ਚੋਣ ਤੋਂ ਬਾਅਦ ਅਕਾਲੀ ਵਰਕਰ ਬਹੁਤ ਉਤਸ਼ਾਹਿਤ ਹਨ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਪੂਰੀ ਤਰ੍ਹਾਂ ਰੁੱਝ ਗਏ ਹਨ। ਸ੍ਰੋਮਣੀ ਅਕਾਲੀ ਦਲ ਨਾ ਸਿਰਫ਼ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਵੱਡੇ ਬਹੁਮਤ ਨਾਲ ਜਿੱਤੇਗਾ, ਸਗੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿੱਚ ਵੀ ਆਪਣੀ ਸ਼ਕਤੀ ਸਥਾਪਤ ਕਰੇਗਾ। ਬਠਿੰਡਾ ਜ਼ਿਲ੍ਹੇ ਦੇ ਲੋਕ ਇਸ ਚੋਣ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ 'ਤੇ ਆਪਣੀ ਮੋਹਰ ਲਗਾਉਣ ਲਈ ਉਤਸੁਕ ਹਨ।
ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਅਕਾਲੀ ਵਰਕਰਾਂ ਨੂੰ ਬਠਿੰਡਾ ਦਿਹਾਤੀ ਅਤੇ ਭੁੱਚੋ ਹਲਕਿਆਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਹਨ। ਅਕਾਲੀ ਦਲ ਦੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿਚ ਰਾਜਬਿੰਦਰ ਸਿੰਘ ਸਿੱਧੂ, ਚਮਕੌਰ ਮਾਨ, ਮੋਹਨਜੀਤ ਸਿੰਘ ਪੁਰੀ, ਨਿਰਮਲ ਸੰਧੂ, ਮਨਮੋਹਨ ਸਿੰਘ ਕੁੱਕੂ, ਹੰਸਰਾਜ ਮਿੱਠੂ, ਕੁਲਦੀਪ ਨੰਬਰਦਾਰ, ਬੰਤ ਸਿੱਧੂ, ਯਾਦਵਿੰਦਰ ਸਿੰਘ ਯਾਦੀ, ਬਲਵਿੰਦਰ ਕੌਰ, ਪਰਮਪਾਲ ਸਿੰਘ ਰਣਸੀਂਹ, ਹਰਿੰਦਰਪਾਲ ਸਿੰਘ, ਇਕਬਾਲ ਸਿੰਘ, ਹਰਿੰਦਰਪਾਲ ਸਿੰਘ, ਨਰਿੰਦਰਪਾਲ ਸਿੰਘ ਲਾਡੀ, ਮੱਖਣ ਐਮਸੀ, ਹਰਵਿੰਦਰ ਗੰਜੂ, ਰਵਿੰਦਰ ਸਿੰਘ ਚੀਮਾ, ਦਰਸ਼ਨ ਸਿੰਘ ਰੋਮਾਣਾ, ਕਰਮਜੋਗ ਸਿੰਘ ਮਾਨ, ਸੁਨੀਲ ਫੌਜੀ, ਹਰਤਾਰ ਸਿੰਘ, ਬੂਟਾ ਸਿੰਘ, ਸੀਰਾ ਸਿੱਧੂ, ਗੁਰਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ ਭੂਪਾ, ਵਿਨੋਦ ਕੁਮਾਰ ਬੋਦੀ, ਰੋਹਨ ਗਿਆਨਾ, ਬੰਟੀ ਸੈਨ ਆਵਾ ਬਸਤੀ, ਹਰਜੀਤ ਸਿੰਘ, ਹਰਜਿੰਦਰ ਸਿੰਘ ਟੋਨੀ, ਸੰਜੇ ਵਿਸਵਾਲ ਐਮਸੀ., ਹਰਬੰਸ ਸਿੰਘ ਗਿੱਲ, ਦਰਬਾਰਾ ਸਿੰਘ ਢਿੱਲੋਂ, ਪਾਲੀ ਮੰਗਲਾ ਜਸਵਿੰਦਰ ਸਿੰਘ ਮਾਖਾ ਆਦਿ ਹਾਜ਼ਰ ਸਨ।