ਗੁਰਪ੍ਰੀਤ ਮਲੂਕਾ ਨੇ ਬੰਗੀ ਨੂੰ ਪ੍ਰਧਾਨ ਐਲਾਨਿਆ
ਗੁਰਪ੍ਰੀਤ ਮਲੂਕਾ ਨੇ ਬੰਗੀ ਨੂੰ ਪੱਕਾ ਕਲਾਂ ਮੰਡਲ ਦਾ ਪ੍ਰਧਾਨ ਐਲਾਨਿਆ
Publish Date: Sat, 22 Nov 2025 06:26 PM (IST)
Updated Date: Sat, 22 Nov 2025 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੀ ਮਜਬੂਤੀ ਲਈ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਮਲੂਕਾ ਜਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਦਿਹਾਤੀ ਦੀ ਅਗਵਾਈ ਵਿਚ ਪਿਛਲੇ ਦਿਨੀਂ ਜ਼ਿਲ੍ਹੇ ਅੰਦਰ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਮਲੂਕਾ ਵੱਲੋਂ ਰਾਮਾ ਵਿਖੇ ਕਰਮਜੀਤ ਸਿੰਘ ਬੰਗੀ ਨੂੰ ਭਾਜਪਾ ਮੰਡਲ ਪੱਕਾ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਲੂਕਾ ਤੇ ਭਾਜਪਾ ਵਰਕਰਾਂ ਨੇ ਕਰਮਜੀਤ ਸਿੰਘ ਬੰਗੀ ਨੂੰ ਵਧਾਈ ਦਿੰਦੇ ਸਨਮਾਨ ਕੀਤਾ। ਮਲੂਕਾ ਨੇ ਕਿਹਾ ਕੇ ਸ਼ਹਿਰੀ ਖੇਤਰ ਦੇ ਨਾਲ ਪਿੰਡਾਂ ਵਿਚ ਵੀ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪੇਂਡੂ ਖੇਤਰ ਵਿਚ ਲੌਕ ਭਾਜਪਾ ਨੂੰ ਹੁਣ ਸਾਰਥਿਕ ਬਦਲ ਵਜੋਂ ਵੇਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਲੋੜਵੰਦ ਲੋਕਾਂ ਲਈ ਸਹਾਈ ਹੋ ਰਹੀਆਂ ਹਨ। ਮਲੂਕਾ ਨੇ ਦਾਅਵਾ ਕੀਤਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਭਾਜਪਾ ਦੇ ਹੱਕ ਵਿਚ ਭੁਗਤਣਗੇ, ਜਿਸ ਕਰ ਕੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ। ਇਸ ਮੌਕੇ ਰਾਕੇਸ਼ ਮਹਾਜਨ, ਕੁਲਵਿੰਦਰ ਕੌਰ ਸਿੰਗੋ, ਇਕਬਾਲ ਸਿੰਘ ਸਰਕਲ ਪ੍ਰਧਾਨ, ਤਾਰਾ ਸਿੰਘ ਨੰਗਲ, ਬੂਟਾ ਭਾਈਰੂਪਾ, ਰਜਨੀ ਜੱਸਲ, ਸਲੀਮ ਖਾਨ, ਨਛੱਤਰ ਸਿੰਘ ਬਹਿਮਨ, ਪਵਨ ਸ਼ਰਮਾ, ਜਰਨੈਲ ਸਿੰਘ ਭਾਗੀਵਾਂਦਰ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਵੀ ਕਰਮਜੀਤ ਬੰਗੀ ਨੂੰ ਵਧਾਈ ਦਿੱਤੀ।